ਹੀਰ ਵਾਰਿਸ ਸ਼ਾਹ

ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ

ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ
ਤੇਰੀ ਇਹੋ ਜਿਹੀ ਕੱਲ੍ਹ ਡੋਲ ਸੀ ਨੀ

ਬਾਗ਼ੋਂ ਥਰਕਦੀ ਘਰ ਕਦੀ ਆਨ ਪਈ
ਐਂ ਦੱਸ ਖੇੜਿਆਂ ਦਾ ਤੈਨੂੰ ਹੋਲ ਸੀ ਨੀ

ਅੱਜ ਘੋੜੀ ਤੇਰੀ ਨੂੰ ਆਰਾਮ ਆਇਆ
ਜਿਹੜੀ ਨਿੱਤ ਕਰਦੀ ਪਈ ਆਓਲ ਸੀ ਨੀ

ਬੂਟਾ ਸਿੱਖਣਾ ਅੱਜ ਕਰਾ-ਏ-ਆਈ ਐਂ
ਕਿਸੇ ਤੋੜ ਲਿਆ ਜਿਹੜਾ ਮੂਲ ਸੀ ਨੀ