ਹੀਰ ਵਾਰਿਸ ਸ਼ਾਹ

ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ

ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ
ਹੁਲੀਆ ਹੋਇਆ ਕਦੀਮ ਦਾ ਮਾਰਦਾ ਈ

ਤੂੰ ਭੀ ਵਹੁਟੜੀ ਪੁੱਤ ਸਰਦਾਰ ਦੇ ਦੀ
ਇਸ ਭੀ ਦੁੱਧ ਪੀਤਾ ਸਰਕਾਰ ਦਾ ਈ

ਸਾਨ੍ਹ ਲਟਕਦਾ ਬਾਗ਼ ਵਿਚ ਹੋ ਕਮਲ
ਅਹੀਰ ਹੀਰ ਹੀ ਨਿੱਤ ਪੁਕਾਰਦਾ ਈ

ਤੇਰੇ ਨਾਲ਼ ਉਹ ਲਟਕਦਾ ਪਿਆਰ ਕਰਦਾ
ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ

ਪਰ ਉਹ ਹੀਲਤ ਬੁਰੀ ਹਲਾਿਆਈ
ਪਾਣੀ ਪਿਓ ਨਦਾ ਤੇਰੀ ਨਿਸਾਰ ਦਾ ਈ

ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਐਂ
ਤੈਨੂੰ ਆਨ ਮਿਲਿਆ ਹਿਰਨ ਬਾਰ ਦਾ ਈ

ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿਚੋਂ
ਪੁੰਨ ਕੱਢਦਾ ਅਤੇ ਨਿਤਾਰ ਦਾ ਈ