ਹੀਰ ਵਾਰਿਸ ਸ਼ਾਹ

ਖੇੜਿਆਂ ਆਖਿਆ ਸੀਦੇ ਨੂੰ ਘੁਲ ਦੀਚੀਏ

ਖੇੜਿਆਂ ਆਖਿਆ ਸੀਦੇ ਨੂੰ ਘੁਲ ਦੀਚੀਏ
ਜਿਹੜਾ ਡਿੱਗੇ ਫ਼ਕੀਰ ਦੇ ਜਾ ਪੈਰੀਂ

ਸਾਡੀ ਕਰੀਂ ਵਾਹਰ ਨਾਮ ਰੱਬ ਦੇ ਤੇ
ਕੋਈ ਫ਼ਜ਼ਲ ਦਾ ਪਲੋਰਾ ਚਾ ਫੇਰੇਂ

ਸਾਰਾ ਖੋਲ ਕੇ ਹਾਲ ਅਹਿਵਾਲ ਆਖੀਂ
ਨਾਲ਼ ਮਹਿਰੀਆਂ ਬਰਕਤਾਂ ਵਿਚ ਦੀਰੀਂ

ਚਲੋ ਵਾਸਤੇ ਰੱਬ ਦੇ ਨਾਲ਼ ਮੇਰੇ
ਕਦਮ ਘੱਤੀਆਂ ਫ਼ਕ਼ਰ ਦੇ ਹੋਣ ਖ਼ੀਰੀਂ

ਦਮ ਲਾਈਕੇ ਸਿਆਲ਼ ਸੀ ਵਿਆਹ ਆਂਦੀ
ਜੰਞ ਜੋੜ ਕੇ ਗਏ ਸਾਂ ਵਿਚ ਡੇਰੀਂ

ਬੈਠ ਕੂੜ ਮੈ ਗੱਲ ਪੱਕਾ ਛੱਡੀ
ਸੀਦਾ ਘੱਲੀਏ ਰੁਲਣ ਜਾਂ ਐਰ ਐਰੀਂ

ਜੀਕੂੰ ਜਾਨਸੀਂ ਤਿਵੇਂ ਲਿਆ
ਜੋਗੀ ਕਰ ਮਿੰਨਤਾਂ ਲਾਉਣਾ ਹੱਥ ਪੈਰੀਂ

ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ
ਮਸ਼ਹੂਰ ਵਿਚ ਜਨ ਤੇ ਇੰਸ ਤੇਰੀਂ