ਹੀਰ ਵਾਰਿਸ ਸ਼ਾਹ

ਖੇੜਾ ਖਾਈਕੇ ਮਾਰਤੇ ਭੱਜ ਚਲਿਆ

ਖੇੜਾ ਖਾਈਕੇ ਮਾਰਤੇ ਭੱਜ ਚਲਿਆ
ਵਾ ਹੋ ਵਾਹ ਰੋਂਦਾ ਘਰੀਂ ਆਉਂਦਾ ਹੈ

ਇਹ ਜੋ ਗੇੜਾ ਨਹੀਂ ਜੇ ਧਾੜ ਕੜ ਕੇ
ਹਾਲ ਆਪਣਾ ਖੋਲ ਵਿਖਾਉਂਦਾ ਹੈ

ਇਹ ਕਾਣੋ ਰੋ ਦੇਸ ਦਾ ਸਹਿਰ ਜਾਣੇ
ਵੱਡੇ ਲੋੜ ਹਿ ਤੇ ਕਹਿਰ ਕਮਾ ਵਿੰਦਾ ਹੈ

ਇਹ ਦੇਵ ਉਜਾੜ ਵਿਚ ਆਨ ਲੱਥਾ
ਨਾਲ਼ ਕੜਕੀਆਂ ਜਿੰਦ ਗੁਆ ਵਿੰਦਾ ਹੈ

ਨਾਲੇ ਪੜ੍ਹੇ ਕੁਰਆਨ ਤੇ ਦੇ ਬਾਂਗਾਂ
ਚੁਣਕੇ ਪਾਉਂਦਾ ਸੰਖ ਵਜਾ ਵਿੰਦਾ ਹੈ

ਮੈਨੂੰ ਮਾਰ ਕੇ ਕੱਟ ਤਾ ਬਾਰ ਕੀਤਾ
ਪਿੰਡਾ ਖੋਲ ਕੇ ਜੱਟ ਵਿਖਾਉਂਦਾ ਹੈ