ਹੀਰ ਵਾਰਿਸ ਸ਼ਾਹ

ਜੋਗੀ ਆਖਿਆ ਫਿਰੇ ਨਾ ਮਰਦ ਔਰਤ

ਜੋਗੀ ਆਖਿਆ ਫਿਰੇ ਨਾ ਮਰਦ ਔਰਤ
ਪਵੇ ਕਿਸੇ ਦਾ ਨਾ ਪਰ ਛਾਂਵਨਾ ਵੋ

ਕਰਾਂ ਬੈਠ ਨਿਵੇਕਲਾ ਜਤਨ ਗੋਸ਼ੇ
ਕੋਈ ਨਹੀਂ ਜੇ ਛਿੰਝ ਪਵਾ ਵਿੰਨ੍ਹ ਵੋ

ਕਣ ਸੰਨ ਵਿਚ ਵ ਵਹਟਰੀ ਆਨ ਪਾਉ
ਨਹੀਂ ਧੁੰਮ ਤੇ ਸ਼ੋਰ ਕਰਵਾਉਣਾ ਵੋ

ਇਕੋ ਆਦਮੀ ਆਉਣਾ ਮਿਲੇ ਸਾਥੇ
ਔਖਾ ਸੱਪ ਦਾ ਰੋਗ ਗਵਾਵਨਾ ਵੋ

ਕੁਆਰੀ ਕੁੜੀ ਦਾ ਰੁੱਖ ਵਿਚ ਪੈਰ ਪੀਏ
ਨਹੀਂ ਹੋਰ ਕਿਸੇ ਇਥੇ ਆਉਣਾ ਵੋ

ਸੱਪ ਨੱਸ ਜਾਏ ਛਿੱਲ ਮਾਰ ਜਾਏ
ਖਰਾ ਉਖੜ ਅ ਛੱਲਾ ਕਮਾਵਨਾ ਵੋ

ਲਿਖਿਆ ਸੱਤ ਸੇ ਵਾਰ ਕੁਰਆਨ ਅੰਦਰ
ਨਾਹੀਂ ਛੱਡ ਨਮਾਜ਼ ਪਛੋਤਾਵਨਾ ਵੋ

ਵਾਰਿਸ ਸ਼ਾਹ ਨਕੋਈ ਤੇ ਬੰਦਗੀ ਕਰ
ਵਿੱਤ ਨਹੀਂ ਜਹਾਨ ਤੇ ਆਉਣਾ ਵੋ