ਹੀਰ ਵਾਰਿਸ ਸ਼ਾਹ

ਸਹਿਤੀ ਆਖਿਆ ਬਾਬਲਾ ਜਾ ਆਪੇ

ਸਹਿਤੀ ਆਖਿਆ ਬਾਬਲਾ ਜਾ ਆਪੇ
ਸੀਦਾ ਆਪ ਤੋਂ ਦੂਰ ਸਦਾਵਨਦਾ ਏ

ਨਾਲ਼ ਕਬਰ ਹੰਕਾਰ ਦੇ ਮਸਤ ਫਿਰਦਾ
ਖ਼ਾਤਿਰ ਥੱਲੇ ਨਾ ਕਿਸੇ ਨੂੰ ਲੀਆਵਨਦਾ ਏ

ਸਾਨ੍ਹੇ ਵਾਨਗਰੋਂ ਸਿਰੀ ਪਤਾ ਵਿੰਦਾ ਹੈ
ਅੱਗੋਂ ਆਕੜ ਇੰ ਪਿਆ ਵਿਖਾਉਂਦਾ ਏ

ਜਾ ਨਾਲ਼ ਫ਼ਕੀਰ ਦੇ ਕਰੇ ਆਕੜ
ਗ਼ੁੱਸੇ ਗ਼ਜ਼ਬ ਨੂੰ ਪਿਆ ਵਧਾ ਵਿੰਦਾ ਏ

ਮਾਰ ਨੂੰਹਾ ਦੇ ਦੁੱਖ ਹੈਰਾਨ ਕੀਤਾ
ਉਜੂ ਘੋੜੇ ਤੇ ਚੜ੍ਹ ਦਰੜ ਹਹ ਵਿੰਦਾ ਏ

ਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਿਹਾ
ਸੋਹਣੀ ਢੂੰਡ ਢੂੰਡਾ ਵਿੰਦਾ ਏ

ਵਾਰਿਸ ਸ਼ਾਹ ਜਵਾਨੀ ਵਿਚ ਮਸਤ ਰਿਹਾ
ਵਕਤ ਗਏ ਤਾਈਂ ਪਛੋਤਾ ਵਿੰਦਾ ਏ