ਅਜ਼ਾਬਾਂ ਵਰਗੀਆਂ ਅੱਖਾਂ

ਚਲੋ ਰੋਕ ਰੋਕ ਕੇ ਚੱਲਣੇ ਆਂ
ਉਹਦੀ ਪੀੜਾਂ ਤੇ ਪਭ ਰੱਖ ਕੇ
ਦੂਰ ਅੱਡੇ ਸਫ਼ਰ ਤੋਂ ਡਰ ਕੇ
ਨਾ ਮੰਜ਼ਿਲ ਦੂਰ ਰਹਿ ਜਾਏ
ਕਦੀ ਕਲੀਆਂ ਦੇ ਮੁੱਖ ਸੋਹਣੇ
ਤ੍ਰੇਲਾਂ ਧੂਣੀਆਂ ਵੇਖਾਂ
ਕਦੀ ਭੰਵਰੇ ਦਾ ਬੁਲਾ ਫੁੱਲਾਂ ਤੋਂ
ਸਾਰਾ ਸਾੜ ਲੈ ਜਾਵੇ

ਕਦੀ ਖੂਹਾਂ ਤੋਂ ਪਾਣੀ ਭਰ ਦੀਆਂ
ਹੱਸਣਾਂ ਦੀ ਅੱਤ ਵੇਖਾਂ
ਕਦੀ ਵੇਖਾਂ ਰਸੋਈ ਵਿਚ
ਸੜੀ ਲਾਸ਼ ਅਤੇ ਦੋ ਕੱਪੜੇ
ਨਿਮਾਣੇ ਅੱਜ ਧਗਾਨੇ ਮਰ ਗਏ
ਗ਼ੈਰਤ ਦੇ ਨਾਂ ਅਤੇ
ਸਬੀਲਾਂ ਢੂੰਡਦੇ
ਲਾਚਾਰ ਜਿਸਮਾਂ ਤੋਂ ਨਾ ਖੋਹ ਕੱਪੜੇ

ਕਦੀ ਵੇਖਾਂ ਨਕਾਬਾਂ ਵਿਚ
ਅਜ਼ਾਬਾਂ ਵਰਗੀਆਂ ਅੱਖਾਂ
ਕਦੀ ਵੇਖਾਂ ਬਗ਼ੀਚੇ ਦੇ
ਸਟੂਲਾਂ ਤੇ ਭਰੇ ਜੁੱਸੇ
ਮਨਾਂ ਦੇ ਮਾਹੀ ਲੱਭਣੇ ਤੱਕ
ਸ਼ਰਾਬਾਂ ਵਰਗੀਆਂ ਅੱਖਾਂ
ਸਮਾਧੀ ਹੋਵੀ ਜਾਵਣ
ਪੂ ਉਹਨਾਂ ਦਾ ਮਾਣ ਨਾ ਟੁੱਟੇ

ਕਦੀ ਆਵੇ ਖ਼ਿਆਲਾਂ ਵਿਚ
ਮੇਰੇ ਉਹ ਚੰਨ ਜਿਹਾ ਮੁਖੜਾ
ਜਿਹਨੂੰ ਵੇਖੇ ਬਿਨਾਂ ਸ਼ਾਮਾਂ
ਸਵੇਰਾਂ ਕੂੜ ਸੀ ਜਾਪਣ
ਪਰਾਏ ਮਾਲ ਵਾਂਗੂੰ ਅੱਜ
ਪਰਾਇਆ ਹੋ ਗਿਆ ਮੈਥੋਂ
ਬਰੰਗਾ ਕਰ ਦਿੱਤਾ ਉਹਨੇ
ਮੇਰੇ ਰੰਗਾਂ ਦਾ ਸੂਹਾ ਪੁੰਨ

ਮੇਰੀ ਅੱਖੀਆਂ ਦੇ ਹੰਝੂਆਂ ਦਾ
ਮੁੱਦਾਵਾ ਕਰ ਦਿਓ ਲੋਕੋ
ਉਨ੍ਹਾਂ ਦੀ ਪੇੜ ਰਸ ਰਸਿ ਕੇ
ਕਲੇਜੇ ਤੀਕ ਆ ਗਈ ਏ
ਮੈਂ ਚੁੱਪ ਦੇ ਰੋਜ਼ਿਆਂ ਨੂੰ
ਮਨ ਲਿਆ ਜਦ ਅਪਣਾ ਮਨ ਮੁਰਸ਼ਦ
ਗ਼ਮਾਂ ਦੀ ਖ਼ੁਸ਼ਕ ਰੋਟੀ ਵੀ
ਮੇਰੇ ਲੇਖਾਂ ਨੂੰ ਭਾ ਗਈ ਏ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 22 ( ਹਵਾਲਾ ਵੇਖੋ )