ਇਕ ਸੱਚੀ ਗੱਲ

ਤੈਨੂੰ ਆਨੀ ਮੌਤ ਯਕੀਨਯਯ
ਬਾਦੋਂ ਮਰਨ ਹਿਸਾਬ ਯਕੀਨੀ

ਘੱਟ ਘੁੱਟ ਪੈਣਾ ਵਕਤ ਪਿਆਲਾ
ਆਖ਼ਿਰ ਹੋਣਾ ਖ਼ਤਮ ਯਕੀਨਯਯ

ਨਾਲ਼ ਖ਼ੁਸ਼ੀ ਦੇ ਅੱਖੀਂ ਅੱਥਰੂ
ਨਾਲ਼ ਖ਼ੁਸ਼ੀ ਦੇ ਗ਼ਮ ਯਕੀਨੀ

ਅਮਲ ਸੋਲੇ ਜੇ ਕਰ ਹੋਏ
ਰੱਬ ਨੇ ਕਰਨਾ ਕਰਮ ਯਕੀਨੀ

ਦਰ ਸਲ੍ਹਾ ਦੇ ਬਗ਼ਜ਼ ਦਾ ਤਾਲਾ
ਏਸ ਦੇ ਮਗਰੋਂ ਜੰਗ ਯਕੀਨੀ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 93 ( ਹਵਾਲਾ ਵੇਖੋ )