ਹਰ ਵੇਲੇ ਲੱਖ ਲੱਖ ਵਾਰ ਮੇਰੀ ਤੌਬਾ

ਹਰ ਵੇਲੇ ਲੱਖ ਲੱਖ ਵਾਰ ਮੇਰੀ ਤੌਬਾ

ਫ਼ਾਲੋਂ, ਵਸਫ਼ੋਂ, ਅਸਮੋਂ ਤੌਬਾ
ਨਫ਼ਸੋਂ, ਰੋਹੋਂ, ਜਿਸਮੋਂ ਤੌਬਾ
ਤੌਬਾ ਦੀ ਹਰ ਕਸਮੋਂ ਮੇਰੀ ਤੌਬਾ
ਬਖ਼ਸ਼ਮ ਰੱਬ ਗ਼ੱਫ਼ਾਰ ਮੇਰੀ ਤੌਬਾ

ਜੇ ਤਈਂ ਤਰਕ ਨਾ ਥੀਵੇ ਸਾਹੋਂ
ਮਹਿਜ਼ ਮੁਹਾਲ ਛੁੱਟਣ ਗੁਣਾ ਹੂੰ
ਦਲੜੀ ਭੁੱਲ ਨਾ ਸਿੱਧੇ ਰਾਹੋਂ
ਕਰ ਅਸਤਗ਼ਫ਼ਾਰ, ਮੇਰੀ ਤੌਬਾ

ਨਫ਼ਸ ਤੇ ਸ਼ੈਤਾਨ ਸ਼ੋਰ ਕੇਤੂ ਸੇ
ਸ਼ਹਿਵਤ ਹਿਰਸ ਦਾ ਜ਼ੋਰ ਪਿਓ ਸੇ
ਚੋਰੀਂ ਦੇ ਸਿਰ ਚੋਰ ਥੀਵਸੇ
ਜਾ ਰੀਂ ਦੇ ਸਿਰ ਜਾਰ, ਮੇਰੀ ਤੌਬਾ

ਹਿੱਕ ਹਾ, ਹਿੱਕ ਹੋਸੀ, ਹੁਣ ਹਿੱਕ ਹੈ
ਬੀਹ ਕੁੱਲ ਜ਼ਾਹਕ ਤੇ ਹਾਲਕ ਹੈ
ਫ਼ਰਜ਼ ਹਕੀਕੀ ਹਿੱਕ ਦੀ ਸੁੱਕ ਹੈ
ਬਿੱਠ ਪਏ ਦੋ, ਤੁਰੇ, ਚਾਰ, ਮੇਰੀ ਤੌਬਾ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 123 ( ਹਵਾਲਾ ਵੇਖੋ )