ਉਹਦੇ ਮੁੱਖ ਪੁਰਤਾਨ ਤੋਂ ਪਹਿਲੇ

ਉਹਦੇ ਮੁੱਖ ਪੁਰਤਾਨ ਤੋਂ ਪਹਿਲੇ
ਡੱਕ ਲਏ ਅੱਥਰੂ ਆਨ ਤੋਂ ਪਹਿਲੇ

ਸੋਚਣ ਵਾਲੀ ਗੱਲ ਨਾ ਸੂਚੀ
ਸੁੱਤੇ ਰਹੇ ਤੂਫ਼ਾਨ ਤੋਂ ਪਹਿਲੇ

ਉਹਦੀ ਗੱਲ ਨੇਂ ਮਾਰ ਮੁਕਾਇਆ
ਮਰ ਗਏ ਮੋਹਰਾ ਖਾਣ ਤੋਂ ਪਹਿਲੇ

ਦਿਲ ਵਿਚ ਮੇਲ ਨਾ ਰਹਿੰਦੀ ਮਾਸਾ
ਮਿਲ ਜਾਂਦਾ ਜੇ ਜਾਣ ਤੋਂ ਪਹਿਲੇ

ਆ ਹੋਣੀ ਨੂੰ ਮਾਰ ਮੁਕਾਈਏ
ਵਿਛੜਨ ਦੇ ਇਮਕਾਨ ਤੋਂ ਪਹਿਲੇ