ਗ਼ੈਰਾਂ ਦੇ ਸੰਗ ਝੋਕ ਵਸਾ ਕੇ ਰਾਜ਼ੀ ਐਂ

ਗ਼ੈਰਾਂ ਦੇ ਸੰਗ ਝੋਕ ਵਸਾ ਕੇ ਰਾਜ਼ੀ ਐਂ
ਸਾਡੇ ਸਾਰੇ ਭਰਮ ਗੰਵਾ ਕੇ ਰਾਜ਼ੀ ਐਂ

ਇਕੋ ਹੱਕ ਸੀ ਸਾਡਾ ਸੱਜਣਾਂ ਤੇਰੇ ਤੇ
ਸਾਡੇ ਹੱਕ ਤੇ ਡਾਕਾ ਪਾ ਕੇ ਰਾਜ਼ੀ ਐਂ

ਇਸੀ ਤੇ ਤੇਰੇ ਮਗਰੋਂ ਜੰਝ ਵੀ ਜੀਂਦੇ ਆਂ
ਤੂੰ ਦਸ ਸਾਨੂੰ ਲੁੱਟ ਲੁਟਾ ਕੇ ਰਾਜ਼ੀ ਐਂ

ਹੁਣ ਜੋ ਕੁੱਖੋਂ ਹੋਲਾ ਹੋਇਆ ਫਿਰਨਾ ਐਂ
ਜੋਗੀਆਂ ਵਾਲਾ ਹਾਲ ਬਣਾ ਕੇ ਰਾਜ਼ੀ ਐਂ

ਤੂੰ ਤੇ ਉੱਚੀਆਂ ਵਾਵਾਂ ਅੰਦਰ ਉਡਣਾ ਸੀਂ
ਧਰਤੀ ਅਤੇ ਵਾਪਸ ਆ ਕੇ ਰਾਜ਼ੀ ਐਂ