ਤ੍ਰਿੰਞਣ

ਕਿਵੇਂ ਕੱਤਾਂ ਕਿਵੇਂ ਤੁੰਮਾਂ ਦਰਦਾਂ ਵਾਲੀਏ ਮਾਏ

ਅੱਜ ਤ੍ਰਿੰਝਣੀ ਫ਼ੋੜਿਆਂ ਵੱਛਿਆਂ
ਚੌੜੇ ਦੇ ਛਨਕਾਰੇ
ਲੁੱਟ ਲੈ ਗਏ ਵਣਜਾਰੇ
ਹਾਵਾਂ ਦੇ ਲੰਬੂ ਨੀ ਮਾਏ
ਅੱਜ ਕਵਾਰੇ ਹਾਸੇ
ਜਾਵਾਂ ਕਿਹੜੇ ਪਾਸੇ
ਅੱਗੇ ਪਿੱਛੇ ਸੱਜੇ ਖੱਬੇ
ਯਾਂ ਕੈਦੋ, ਯਾਂ ਖਿੜੇ
ਜਿਨ੍ਹਾਂ ਨੇਂ ਲੱਖਾਂ ਹੈਰਾਨ ਲੁੱਟੀਆਂ
ਲੱਖਾਂ ਰਾਂਝੇ ਸਾੜੇ
ਕਨੂੰ ਸੁਣਾਵਾਂ ਹਾੜੇ

ਹੰਝੂਵਾਂ ਵਾਲੀਏ ਮਾਏ
ਚਰਖ਼ਾ ਕੱਤਾਂ ਰੋਂਦੀ ਜਾਵਾਂ
ਭਰ ਭਰ ਛੱਲੀਆਂ ਲਾਹਵਾਂ
ਬਾਬਲ ਦੇ ਦੁੱਖ ਦੋਨੇ ਹੋ ਗਏ
ਚੁਣੇ ਦਰਦ ਭਰਾਵਾਂ
ਕਨੂੰ ਵਿਖਾਵਾਂ ਦਰਦ ਦਿਲੇ ਦੇ
ਕੋਈ ਨਾ ਮੇਰਾ ਦਰਦੀ
ਹਰਦਮ ਹੋਕੇ ਭਰਦੀ
ਵੀਰ ਵਿਛੁੰਨੇ ਬਾਬਲ ਦਾ ਘਰ
ਅੱਜ ਮੇਰੇ ਲਈ ਸੁਫ਼ਨਾ ਹੋਇਆ
ਅੱਜ ਤ੍ਰਿੰਝਣੀ ਕੱਲ ਮਕਲੀ
ਚਰਖ਼ੇ ਦੀ ਘੂਕਰ ਤੋਂ ਵੀ
ਮੈਂ ਡਰ ਡਰ ਜਾਵਾਂ
ਚਰਖ਼ੇ ਨੂੰ ਗੱਲ ਲਾਵਾਂ
ਪੂੰਨੀਆਂ ਨਾਲ਼ ਨੀ ਭਲੀਏ ਮਾਏ
ਸਿੰਮਦੇ ਨੀਰ ਸੁਕਾਵਾਂ
ਪਰ ਹੰਝੂ ਨਈਂ ਸੁੱਕ ਦੇ

ਸੱਧਰਾਂ ਵਾਲੀਏ ਮਾਏ
ਨਾਂ ਹੱਥਾਂ ਨੂੰ ਮਹਿੰਦੀਆਂ ਲਾਈਆਂ
ਨਾਂ ਸਗਨਾਂ ਦੇ ਗਾ ਨੇਂ
ਨਾਲ਼ ਸੱਈਆਂ ਨੇ ਡੌਲਿਆਂ ਗਾਈਆਂ
ਨਾਂ ਭਰਜਾਈਆਂ ਸੁਰਮੇ ਪਾਏ
ਨਾਂ ਕੋਈ ਸਹੁਰਿਆਂ ਵਾਲਾ ਆਇਆ
ਨਾਂ ਡੋਲੀ ਵੀਰਾਂ ਟੋਰੀ
ਜਿਸਦੇ ਹੱਥ ਜੱਦੀ ਬਾਂਹ ਆਈ
ਲੈ ਗਿਆ ਜ਼ੋਰ ਵ ਜ਼ੋਰੀ
ਚਾਰ ਚੁਫ਼ੇਰੇ ਨਾਗ ਸ਼ੂਕਦੇ
ਲਕੱਹਾਂ ਹੰਝੂ ਪਏ ਕੂਕਦੇ
ਕੋਈ ਨਾ ਸੁਣਦਾ ਹਾੜੇ
ਹੱਥੀਂ ਜਿਨ੍ਹਾਂ ਨੇਂ ਅੱਗਾਂ ਲਾਈਆਂ
ਮਹਿਲ ਮਾੜੀਆਂ ਵਾਲੇ
ਉਨ੍ਹਾਂ ਹੱਥ ਖ਼ੁਦਾਈ
ਸਰਕਾਰੇ ਦਰਬਾਰੇ
ਪਟਕੇ ਬੰਨ੍ਹ ਬੰਨ੍ਹ ਬੀਹਨਦੇ
ਉੱਚੇ ਹੋ ਹੋ ਪੀਹਨਦੇ
ਉਨ੍ਹਾਂ ਸਾਰ ਕੇਹਾ ਸਾਡੇ ਦੁੱਖ ਦੀ
ਇਸੀ ਮੁਜ਼ਾਰੇ ਕੰਮੀ
ਉਹ ਜਾਗੀਰਾਂ ਵਾਲੇ

ਰੀਝਾਂ ਵਾਲੀਏ ਮਾਏ
ਜੇ ਇੰਨਾਂ ਦੇ ਮਹਿਲੀਂ ਜਾ ਕੇ
ਵੰਗਾਂ ਦੇ ਛਨਕਾਰੇ
ਲੁੱਟ ਖਿੜਦੇ ਵਣਜਾਰੇ
ਨਾਂ ਮੈਂ ਵੇਖਦੀ ਭਲਏ ਮਾਏ
ਇਹ ਜਾਗੀਰਾਂ ਵਾਲੇ
ਮਹਿਲ ਮਾੜੀਆਂ ਵਾਲੇ
ਸਰਕਾਰੇ ਦਰਬਾਰੇ
ਪਟਕੇ ਬੰਨ੍ਹ ਬੰਨ੍ਹ ਬੀਹਨਦੇ
ਉੱਚੇ ਹੋ ਹੋ ਬੀਹਨਦੇ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )