ਭੈਣਾਂ ਦਿਓ ਵੀਰੋ

ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ !
ਵੇਚਣੀ ਮੇਰੀ ਲੀਰਾਂ ਕਤੀਰਾਂ

ਬੁਝ੍ਹੀਆਂ ਖਿੱਤਿਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖੁੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ !
ਵੇਚਣੀ ਮੇਰੀ ਲੀਰਾਂ ਕਤੀਰਾਂ

ਟੁੱਟੀਆਂ ਸਾਰੀਆਂ ਹੱਦਾਂ ਬਣੇ
ਐਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ !
ਵੇਚਣੀ ਮੇਰੀ ਲੀਰਾਂ ਕਤੀਰਾਂ

ਲੇਖਾਂ ਅਤੇ ਸ਼ਾਹੀਆਂ ਢਿੱਲੀਆਂ
ਸੇਜੂੰ ਡਿੱਗ ਕੇ ਪੈਰੀਂ ਰਲੀਆਂ
ਸੱਸੀਆਂ, ਸੋਹਣੀਆਂ, ਹੇਰਾਂ, ਭੈਣਾਂ ਦਿਓ ਵੀਰੂ
ਮੌਤ ਦੀਆਂ ਵੀ ਬੰਦ ਨੀਂ ਰਾਹਵਾਂ
ਸਾਹਡਿਆਂ ਕੇਹਾ ਤਕਸੀਰਾਂ ਭੈਣਾਂ ਦਿਓ ਵੀਰੂ

ਵੇਚਣੀ ਮੇਰੀ ਲੀਰਾਂ ਕਤੀਰਾਂ

ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲ਼ਾ ਹੱਥ ਨਾ ਆਵੇ
ਕਰ ਲਓ ਕੁਝ ਤਦਬੀਰਾਂ, ਭੈਣਾਂ ਦਿਓ ਵੀਰੂ !
ਵੇਚਣੀ ਮੇਰੀ ਲੀਰਾਂ ਕਤੀਰਾਂ

ਹਵਾਲਾ: ਤ੍ਰਿੰਞਣ; ( ਹਵਾਲਾ ਵੇਖੋ )