ਨਰਮ ਕਾਲਜਾ ਡੋਲ ਗਿਆ

ਸੁਫ਼ਨੇ ਵਿਚ ਆ ਕੇ ਅੜੀਵ ਨੀ
ਕੋਈ ਸ਼ਰਮਾਂ ਦੇ ਘੁੰਡ ਖੋਲ ਗਿਆ
ਮੇਰਾ ਨਰਮ ਕਾਲਜਾ ਡੋਲ ਗਿਆ

ਖ਼ੋਰੇ ਉਹ ਕੌਣ ਏ, ਕਿਹੜਾ ਏ
ਜਦੇ ਚਿੰਨ ਜੇਹੇ ਮੁੱਖ ਦੇ ਚਾਨਣ ਨਾਲ਼
ਲੁੱਟ ਲੁੱਟ ਪਿਆ ਕਰਦਾ ਵੇਹੜਾ ਏ
ਸੱਧਰਾਂ ਵਿਚ ਸੋਚਾਂ ਘੋਲ਼ ਗਿਆ
ਮੇਰਾ ਨਰਮ ਕਾਲਜਾ ਡੋਲ ਗਿਆ

ਮੇਰੇ ਸਾਹਵਾਂ ਦੇ ਵਿਚ ਵੱਸ ਦਾ ਏ
ਮੇਰੀ ਪਲਕਾਂ ਦਾ ਕਜਰਾ ਸੱੀਵ
ਮੇਰੀ ਬਾਹਵਾਂ ਦਾ ਗਜਰਾ ਸੱੀਵ
ਮੇਰੇ ਲੂੰ ਲੂੰ ਦੇ ਵਿਚ ਹੱਸਦਾ ਏ
ਪਰ , ਨਾਂ , ਥਾਂ ਕੁਝ ਨਾ ਦੱਸ ਦਾ ਏ
ਮੇਰੇ ਅੰਗ ਅੰਗ ਨੂੰ ਟਟੋਲ ਗਿਆ
ਮੇਰਾ ਨਰਮ ਕਾਲਜਾ ਡੋਲ ਗਿਆ

ਕਦੀ ਵਾਲੀਂ ਗੁੰਝਲਾਂ ਪਾਵਾਂ ਮੈਂ
ਕਦੀ ਵੰਗਾਂ ਪਈ ਛਣਕਾਵਾਂ ਮੈਂ
ਕਦੀ ਕਾਲ਼ ਕਲੂਟੀਆਂ ਕਾਂਵਾਂ ਨੂੰ
ਕੱਟ ਕੁੱਟ ਕੇ ਚੋਰੀਆਂ ਪਾਵਾਂ ਮੈਂ
ਰਾਹੋਂ ਨਾਲ਼ ਹੋ ਗਈ ਰਾਹੋਂ ਮੈਂ
ਬਣ ਵੇਖਿਓਂ ਚਾਖਓਂ ਰੋਲ਼ ਗਿਆ
ਮੇਰਾ ਨਰਮ ਕਾਲਜਾ ਡੋਲ ਗਿਆ

ਅੱਜ ਤਰਨਜਨੇਂ ਜੀ ਨਈਂ ਲਗਦਾ ਏ
ਅੱਜ ਦਿਲ ਵਿਚ ਤੂੰਬਾ ਵੱਜਦਾ ਏ
ਪਿਆਰਾਂ ਦਾ ਭਾਂਬੜ ਜੱਗ ਦਾ ਏ
ਉਹਦੇ ਬਾਹਜੋਂ ਕੁਝ ਨਈਂ ਸਜ ਦਾ ਏ
ਜਿਹੜਾ ਸਾਡੀਆਂ ਨੀਂਦਾਂ ਖੱਸਣ ਲਈ
ਚੁੱਪ ਚਾਪ ਆਇਆ ਤੇ ਅਡੋਲ ਗਿਆ
ਮੇਰਾ ਨਰਮ ਕਾਲਜਾ ਡੋਲ ਗਿਆ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )