ਨਵਾਂ ਨਵਾਂ ਬੂਰ

ਅਜੇ ਨਵਾਂ ਨਵਾਂ ਅੰਬੀਆਂ ਨੂੰ ਬੂਰ
ਅਜੇ ਹੌਂਟਾਂ ਵਿਚ ਅਣ ਛੋਈਆਂ ਕਲੀਆਂ ਦੇ ਰਸ
ਅਜੇ ਬਾਹਵਾਂ ਵਿਚ ਸੱਜਰੀਆਂ ਸ਼ਾਖ਼ਾਂ ਦੀ ਹਿਲੋਰ
ਅਜੇ ਅਣ ਖੜੇ ਫੁੱਲਾਂ ਜਿਹੀ ਹਾਸਿਆਂ ਦੀ ਦੁੱਖ
ਅਜੇ ਟੂਰਾਂ ਵਿਚ ਚੜ੍ਹਦਿਆਂ ਪੀਂਗਾਂ ਵਾਲਾ ਜ਼ੋਰ
ਅਜੇ ਮਾਹੀਏ, ਟੱਪੇ , ਢੋਲਿਆਂ, ਦੇ ਨਿੰਮੇ ਨਿੰਮੇ ਰੰਗ
ਅਜੇ ਦਿਲਾਂ ਵਿਚ ਸੱਧਰਾਂ ਦਾ ਸੁੱਤਾ ਸੁੱਤਾ ਸ਼ੋਰ
ਅਜੇ ਤ੍ਰਿੰਜਣਾਂ ਚਿ ਕਿੱਕਲੀਆਂ ਗੱਦੀਆਂ ਦਾ ਚਾਅ
ਅਜੇ ਪੀਲੀਆਂ ਚਿ ਪੀਲੀਆਂ ਗੱਦੀਆਂ ਦੇ ਚਾਅ
ਅਜੇ ਸਾਹਵਾਂ ਵਿਚ ਸਹੇਲੀਆਂ ਦੇ ਸਾਹਵਾਂ ਦੀ ਹਵਾੜ
ਅਜੇ ਸਹੇਲੀਆਂ ਈ ਚੰਨ ਤੇ ਸਹੇਲੀਆਂ ਚਕੋਰ
ਅਜੇ ਕੰਡਿਆਂ ਦੇ ਨਾਲ਼ ਨਾਲ਼ ਖੜੀਆਂ ਨੇ ਬੇੜੀਆਂ
ਅਜੇ ਦੂਰ ਬੇੜੀਆਂ ਤੋਂ ਛੱਲਾਂ ਦੂਰ ਦੂਰ

ਅਜੇ ਨਵਾਂ ਨਵਾਂ ਅੰਬੀਆਂ ਨੂੰ ਬੂਰ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )