ਅਸਮਾਨੀ ਤਾਰੇ ਵੇ
ਬਾਜ਼ੀ ਦਿਲ ਵਾਲੀ ਅਸੀ ਜਿੱਤ ਕੇ ਵੀ ਹਾਰੇ ਵੇ
ਕੰਢੇ ਡੁੱਬ ਗਏ ਨਹਿਰਾਂ ਦੇ
ਤੇਰੇ ਮੇਰੇ ਪਿਆਰ ਦੀਆਂ ਅੱਜ ਚੜ੍ਹ ਗਈਆਂ ਲਹਿਰਾਂ ਵੇ
ਕੀ ਲੋੜ ਏ ਕਸਮਾਂ ਦੀ
ਕੱਚ ਪੱਕੀ ਡੋਰ ਚੰਨਾਂ ਇੰਨਾਂ ਜੱਗ ਦੀਆਂ ਰਸਮਾਂ ਦੀ
ਕਜਲੇ ਦੀ ਧਾਰੀ ਏ
ਦਿਲ ਜਿਹੀ ਸ਼ੈ ਮਾਹੀਆ ਤੇਰੇ ਕਦਮਾਂ ਤੋਂ ਵਾਰੀ ਏ

ਹੱਥੀਂ ਮਹਿੰਦੀ ਲਾਈ ਏ
ਸੱਜਰਿਆਂ ਚਾਵਾਂ ਦੀ ਆਸਾਂ ਸੇਜ ਸਜਾਈ ਏ
ਗੂਹੜੇ ਰੰਗ ਨੇ ਦੁਪੱਟਿਆਂ ਦੇ
ਢੰਗ ਵੱਖ ਦੁਨੀਆ ਤੋਂ ਏਸ ਇਸ਼ਕ ਦੇ ਫੱਟਿਆਂ ਦੇ
ਖਿੜੀ ਹੌਂਟਾਂ ਤੇ ਲਾਲੀ ਏ
ਜਿਹੜੀ ਮਾਹੀਏ ਦਿਲ ਵੱਸ ਗਈ ਉਹ ਕਰਮਾਂ ਵਾਲੀ ਏ
ਪਲਕਾਂ ਦੀਆਂ ਛਾਂਵਾਂ ਨੇ
ਤੇਰੀਆਂ ਬਾਹਵਾਂ ਵਿਚ ਅੱਜ ਮੇਰੀਆਂ ਬਾਹਵਾਂ ਨੇ
ਸਾਹਵਾਂ ਵਿਚ ਸਾਹ ਘੁਲਦੇ
ਉਮਰਾਂ ਦੇ ਕਜੇ ਹੋਏ ਅੱਜ ਭੇਤ ਪਏ ਖੁੱਲ ਦੇ
ਇਹ ਛੋਟੀਆਂ ਰਾਤਾਂ ਵੇ
ਉਮਰਾਂ ਮੁੱਕ ਜਾਣੀਆਂ ਨਈਂ ਮੁੱਕਣੀਆਂ ਬਾਤਾਂ ਵੇ
ਜਿੰਦ ਜਾਨ ਵੀ ਦੇ ਦਾਂਗੀ
ਸੋਹਣੀ ਦੇ ਮੈਂ ਕੌਲਾਂ ਦੇ ਕੱਚੇ ਘੜੇ ਤੇ ਵੀ ਠੱਲ ਪਾਂਗੀ

ਚਿਚੀ ਵਿਚ ਛੱਲਾ ਵੇ
ਜੇ ਮੈਨੂੰ ਕੁਝ ਹੋ ਗਿਆ ਰਹਿ ਜਾਏਂ ਗਾ ਕਲਾ ਵੇ
ਇੱਕ ਰੰਗ ਨਾ ਮਰਦਾਂ ਦਾ
ਅੱਜ ਇਥੇ ਕਲ ਓਥੇ ਇਹ ਝੁਰਮਟ ਬੱਦਲਾਂ ਦਾ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )