ਹਾਰਟ ਅਟੈਕ

ਮੇਰੀ ਘੜੀ ਦੀ ਚੇਨ ਟੁੱਟੀ ਹੋਈ ਏ
ਤੇ ਮੈਂ ਉਹਨੂੰ
ਖੱਬੇ ਬੋਝੇ ਵਿਚ ਰੱਖਦਾ ਵਾਂ
ਦਿਲ ਦੇ ਠੀਕ ਅਤੇ
ਤੇ ਉਹ ਟਿਕ ਟਿਕ ਟਿਕ ਟਕ ਸਾਹ ਲੈਂਦੀ ਏ
ਹੁਣ ਕਦੀ ਦਿਲ ਟਿਕ ਟਕ ਕਰਦਾ ਏ
ਕਦੀ ਘੜੀ ਧੱਕ ਧੱਕ
ਤੇ ਸਭ ਕੁੱਝ ਗੱਡ ਮੁਡ ਹੋ ਜਾਂਦਾ ਏ

ਇਕ ਵਾਰ ਮੇਰੇ ਦਿਲ ਕੀ ਹਰਕਤ ਬੰਦ ਹੋ ਗਈ
ਪਰ ਮੈਂ ਜਿਊਂਦਾ ਰਿਹਾ
ਮੈਨੂੰ ਯਕੀਨ ਸੀ
ਮੈਂ ਨਹੀਂ ਮਰਿਆ
ਘੜੀ ਬੰਦ ਹੋ ਗਈ ਏ

ਹਵਾਲਾ: ਘੜੀ ਦੀ ਟਿਕ ਟਿਕ; ਸਫ਼ਾ 7