ਗੁਰੂ ਨਾਨਕ

ਸਨਜੀਆਂ ਰਾਹਵਾਂ ਉਤੇ ਟੁਰਦੇ ਰਾਹੀ
ਭਟਕ ਰਹੇ ਸਨ
ਰਾਹ ਦੱਸਣ ਨੂੰ ਅੰਬਰੋਂ ਕੋਈ ਨਾ ਲੱਥਾ
ਲੇਖਾਂ ਸੜਿਆ ਮੱਥਾ
ਪੱਟ ਪੱਟ ਮੋਈਆ
ਰੱਬੀ ਨੂਰ ਦਾ ਬਾਗ਼ ਕਿਤੇ ਨਾ ਖਿੜਿਆ
ਅੰਬਰਾਂ ਅਤੇ ਰੌਲ਼ਾ ਮਚਿਆ
ਸਾਡੇ ਚਾਨਣ ਬਾਝੋਂ ਧਰਤੀ ਸੰਝ ਮਸਨਝੀ
ਸਾਡੀ ਰਹਿਮਤ ਬਾਝੋਂ ਪਿਆਰ ਦੇ ਸਾਰੇ ਬੂਟੇ ਸਕੇ ਸਾਣੇ

ਸਨਜੀਆਂ ਰਾਹਵਾਂ ਉਤੇ ਟੁਰਦੇ ਰਾਹੀ
ਭਟਕ ਰਹੇ ਨੇਂ
ਅੰਬਰਾਂ ਦੀ ਗੱਲ ਸਾਨੂੰ ਮੰਦੀ ਲੱਗੀ
ਜਿਸ ਨੂੰ ਪਿਆਰ ਤੇ ਚਾਨਣ ਦੇ ਫੁੱਲ ਸਾਥੋਂ ਅੱਗੇ
ਉਹ ਸਾਦਾ ਕੀ ਲੱਗੇ
ਉਹ ਸਾਡਾ ਕੀ ਲੱਗੇ
ਜਿਸਦੇ ਨਰਕ ਸੁਵਰਗ ਵੀ ਖੁੱਲੀ ਸੌਦੇਬਾਜ਼ੀ

ਇਕ ਦਿਨ ਅੰਬਰਾਂ ਦਾ ਇਹ ਹਾਸਾ
ਸਾਡੀ ਧਰਤੀ ਮਾਂ ਦੇ ਕੁਨੀਨ ਵੱਜਿਆ
ਮੇਰੇ ਪੰਜ ਦਰਿਆ, ਪੰਜ ਨੈਣ ਨੀਂ ਮੇਰੇ
ਮੇਰੇ ਬੱਚਿਆਂ ਨੂੰ ਚਾਨਣ ਦੀ ਥੋੜ ਨਾ ਕੋਈ
ਜਿਸ ਮਿੱਟੀ ਨੂੰ ਅੰਬਰੀ ਧੂੜ ਦੀ ਲੋੜ ਨਾ ਕੋਈ
ਨਰਕ ਸੁਵਰਗ ਦੇ ਝੇੜੇ ਕਿਹੜਾ ਪਾਲੇ
ਪਿਆਰ ਦਾ ਸੱਚਾ ਸੌਦਾ ਸਭ ਤੋਂ ਚੰਗਾ
ਅੰਬਰਾਂ ਦੇ ਭੈੜੇ ਬੂਹੇ ਨੂੰ ਕਿਹੜਾ ਛੋਹੇ
ਦਿਲ ਦਾ ਖੁੱਲ੍ਹ ਡੁੱਲ੍ਹਾ ਬੂਹਾ ਸਭ ਤੋਂ ਚੰਗਾ

ਦੁਖੀਆ ਸਭ ਸੰਸਾਰ, ਦੀ ਰਾਹੇ ਪੇ ਕੇ
ਦੁੱਖ ਦੇ ਕੰਡੇ ਚੁਣੀਏ
ਓੜਕ ਸੱਚ ਰਹੇ, ਦੀ ਸਾਂਜਲੀ ਵੰਝਲੀ
ਇਕ ਦੂਜੇ ਤੋਂ ਸੁਣੀਏ
ਰਾਣੀ ਮਾਂ ਦੀ ਪਾਟੀ ਬਕੜੀ ਨਾਨਕ ਨਾਨਕ ਕੂਕ ਰਹੀ ਏ
(1969)

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼