ਮਾਵਾਂ ਤੇ ਧੀਆਂ ਹਨ ਰਲ਼ ਕੇ ਨਹੀਂ ਬਹਿੰਦਿਆਂ ਉਨ੍ਹਾਂ ਦੇ ਰਾਹ ਵੱਖਰੇ ਹੋ ਗਏ ਨੇਂ ਜ਼ਖ਼ਮ ਜਦੋਂ ਸ਼ਊਰ ਬਣ ਜਾਂਦਾ ਏ ਸ਼ਿਕਸਤ ਚੋਂ ਇਕ ਵਾਰ ਫ਼ਿਰ ਉਠਦੀ ਏ ਹਯਾਤੀ ਤੇ ਇਕ ਨਜ਼ਮ ਮੇਰੇ ਹੋਂਠਾਂ ਤੇ ਸਸਕਾਰੀਆਂ ਭਰ ਦੀ ਏ ਮਿਸਰੇ ਪਿੰਡੇ ਤੇ ਨੀਲ ਵਾਂਗਰ ਉਭਰਦੇ ਨੇਂ ਕੁੜੀਆਂ ਦੀ ਪੇੜ ਏਨੀ ਏ ਕਿ ਸ਼ਾਇਰੀ ਲਹੂ ਵਿਚ ਡੁੱਬ ਜਾਂਦੀ ਏ ਇਕ ਫੁੱਲ , ਇਕ ਝੰਡਾ, ਇਕ ਤਾਰਾ ਪਰ ਉਹ ਕੁੜੀ ਅਜੇ ਨਹੀਂ ਲੜ ਸਕੇਗੀ ਉਹ ਬਗ਼ਾਵਤ ਨੂੰ ਇਕ ਪਿਆਰ ਗੀਤ ਵਾਂਗਰਗਾ ਸਕਦੀ ਏ ਹੁਣ ਚੋਰੀ ਵਾਂਗਰ ਹੋਂਠਾਂ ਵਿਚ ਗੁਣਗੁਣਾ ਨਦੀ ਏ ਤੇ ਡਰ ਜਾਂਦੀ ਏ ਆਪ ਆਪਣੀ ਜਰਾਤ ਤੋੰਂ ਇਸ਼ਕ ਤੇ ਇਨਕਲਾਬ ਦੀ ਚੋਣ ਗ਼ੈਰ ਜਜ਼ਬਾਤੀ ਫ਼ੈਸਲਾ ਹੋਣਾ ਚਾਹੀਦਾ ਏ ਇਨਕਲਾਬੀ ਦੀ ਜਰਾਤ ਵਾਂਗਰ ਪੂਰੀ ਜਰਾਤ ਵਾਂਗਰ ਆਪਣੇ ਹੰਝੂਆਂ ਵਿਚ ਬੰਦੂਕ ਤੇ ਦਲ ਨਾਲ਼ ਨਾਲ਼ ਬੀਜਣ ਵਾਂਗਰ ਫ਼ਿਰ ਕੋਈ ਕੁੜੀ ਖ਼ੁਦ ਕਸ਼ੀ ਨਹੀਂ ਕਰੇਗੀ ਤੇ ਕਿਸੇ ਜਨੌਰ ਨਾਲ਼ ਨਹੀਂ ਬੰਨ੍ਹੀ ਜਾਵੇਗੀ ਸਿਰਫ਼ ਪਿੰਡੇ ਦੇ ਨੀਲ ਨੂੰ, ਦਾਸ ਕੈਪੀਟਲ ਦੀਆਂ ਸਤਰਾਂ ਵਾਂਗ ਜੀਣ ਦੀ ਲੋੜ ਏ ਤੇ ਲੋੜ ਏ, ਹੰਝੂਆਂ ਚੋਂ ਵੀ ਦੁਨੀਆ ਦਾ ਸਾਫ਼ ਮੰਜ਼ਰ ਵੇਖਣ ਦੀ ਤੇ ਇਨਕਾਰ ਦਾ ਹਰਫ਼ ਬੋਲਣ ਦੀ ਮਾਂ ਤੇ ਖ਼ੁਦਾ ਦੇ ਸਾਮ੍ਹਣੇ ਗੋਲੀ ਤੇ ਦਿਲ ਦੇ ਵਿਚਕਾਰ