ਕੰਮ ਗ਼ਜ਼ਬ ਦਾ ਕਰਦਾ ਏ।

ਕੰਮ ਗ਼ਜ਼ਬ ਦਾ ਕਰਦਾ ਏ।
ਰੋਜ਼ ਉਹ ਜੀਉਂਦਾ ਮਰਦਾ ਏ।

ਯਾਰੋ ਹੱਸਣ ਗਾਵਣ ਨੂੰ
ਮੇਰਾ ਜੀ ਵੀ ਕਰਦਾ ਏ।

ਇਕ ਤੇ ਫ਼ਿਕਰ ਪਰਿੰਦੇ ਦਾ
ਦੂਜਾ ਦੁੱਖ ਸ਼ਜਰ ਦਾ ਏ।

ਉਹਦੇ ਪੈਰੀਂ ਜ਼ੰਜੀਰਾਂ
ਜਿਹਨੂੰ ਸ਼ੌਕ ਸਫ਼ਰ ਦਾ ਏ।

ਅਜ ਵੀ ਅੱਖਾਂ ਵਿੱਚ ਅਬਾਦ
ਮੰਜ਼ਰ ਓਸ ਨਗਰ ਦਾ ਏ।

ਅਜਮਲ ਮੈਨੂੰ ਮੁੱਦਤਾਂ ਬਾਅਦ
ਚੇਤਾ ਆਇਆ ਘਰਦਾ ਏ।