ਇੱਕ ਮੈਂ ਫਿੱਕੀ ਚਾਅ ਨਈਂ ਪੀਂਦਾ

ਇੱਕ ਮੈਂ ਫਿੱਕੀ ਚਾਅ ਨਈਂ ਪੀਂਦਾ
ਦੂਜਾ ਠੰਡੀ ਚਾਅ ਨਈਂ ਪੀਂਦਾ

ਜਿਹੜੀ ਚਾਅ ਵਿਚ ਚਾਹ ਨਾ ਹੋਵੇ
ਜੀ ਮੈਂ ਐਸੀ ਚਾਅ ਨਈਂ ਪੀਂਦਾ

ਕਲਾ ਬਹਿ ਕੇ ਚਾਅ ਪੀਂਦਾ ਵਾਂ
ਪਰ ਮੈਂ ਕੱਲੀ ਚਾਅ ਨਈਂ ਪੀਂਦਾ

ਯਾ ਤੇ ਚਾਅ ਈ ਛੱਡ ਦਿੱਤੀ ਸੂ
ਯਾ ਫ਼ਿਰ ਸਾਡੀ ਚਾਅ ਨਈਂ ਪੀਂਦਾ

ਤੇਰੀ ਚਾਅ ਕੋਈ ਵੱਖਰੀ ਚਾਅ ਏ
ਜਾ ਮੈਂ ਤੇਰੀ ਚਾਅ ਨਈਂ ਪੀਂਦਾ