ਅੱਖੀਆਂ ਕਰਨ ਸਵਾਲ ਵੇ ਮਾਹੀ

ਅੱਖੀਆਂ ਕਰਨ ਸਵਾਲ ਵੇ ਮਾਹੀ
ਵੇਖ ਲੈ ਸਾਡਾ ਹਾਲ ਵੇ ਮਾਹੀ

ਚਾਰ ਚੁਫ਼ੇਰੇ ਵੈਰੀ ਮਿਲਿਆ
ਰਾਹਵਾਂ ਬਣੀਆਂ ਜਾਲ਼ ਵੇ ਮਾਹੀ

ਤੇਰੇ ਹੁੰਦਿਆਂ ਜੁੱਗ ਸੀ ਮੇਰਾ
ਤੂੰ ਕੀਤਾ ਕੰਗਾਲ ਵੇ ਮਾਹੀ

ਅੱਖ ਬਦਲਣ , ਅੱਖ ਲਾਵਣ ਦੇ ਵਿਚ
ਤੇਰਾ ਅਜਬ ਕਮਾਲ ਵੇ ਮਾਹੀ

ਤੇਰੀਆਂ ਨਿੱਘੀਆਂ ਲੋੜਾਂ ਪਈਆਂ
ਜ਼ਾਲਮ ਰੁੱਤ ਸਿਆਲ਼ ਵੇ ਮਾਹੀ