ਮਿਡਲ ਕਲਾਸ

ਮਿੱਟੀ ਦੀ ਵਾਸ਼ਨਾ ਤੋਂ ਡਰੇ ਹੋਏ ਸ਼ਹਿਰ ਵਿਚ
ਤੂੰ ਆਪਣੇ ਜੁੱਸੇ ਤੇ ਚਾਇਨਾ ਦੇ ਪਰਫ਼ਿਊਮ ਲਾ ਕੇ
ਆਪਣੀਆਂ ਅੰਦਰੂਣ ਸ਼ਹਿਰ ਤੋਂ ਖ਼ਰੀਦੀਆਂ ਹੋਈਆਂ ਸੱਧਰਾਂ ਨੂੰ
ਉੱਚੇ ਬ੍ਰਾਂਡ ਦੇ ਇੱਜ਼ਤਾਂ ਵਾਲੇ ਮੋਮੀ ਲਿਫ਼ਾਫ਼ੇ ਵਿਚ ਪਾ ਕੇ
ਕਿਸੇ ਹੋਰ ਨੂੰ ਆਪਣੇ ਆਪ ਵਲੇਟ ਕੇਕ
ਬੜੀਆਂ ਬੜੀਆਂ ਸਟੋਰਾਂ ਤੇ ਵਿੰਡੋ ਸ਼ਾਪਿੰਗ ਕਰਦੀ ਐਂ
ਤੇ ਨੀਵੀਂ ਨੀਵੇਂ ਹੋ ਕੇ ਭਰ ਦੀ ਐਂ
ਕਿਧਰੇ ਕੋਈ ਸੁਣ ਨਾ ਲਵੇ
ਪਰ ਹਵਾ ਤਾਂ ਸਭ ਕੁੱਝ ਸੁਣਦੀ ਹੈ
ਭਾਵੇਂ ਪੋਹਲ਼ੀ ਦੇ ਹੋਣ ਯਾ ਗੁਲਾਬ ਦੇ
ਹਵਾ ਤੇ ਸਾਰੇ ਫਲ ਚੰਦੀ ਹੈ
ਜਨਦੜੀਏ ਬੋਲ
ਮੇਰੀ ਕਾਫ਼ੀ ਵਿਚ ਚੀਨੀ ਨਾ ਘੋਲ਼

ਤੂੰ ਵੀ ਉਸ ਉੱਚੇ ਸਟੋਰ ਤੇ ਕੂੜ ਦੀ ਉੱਚੀ ਅੱਡੀ ਲਾ ਕੇ
ਆਪਣੇ ਆਪ ਨੂੰ ਆਪਣੀ ਕਲਾਸ ਤੋਂ ਵੱਧ ਦੀ ਹੋਈਯ
ਕਿਸੇ ਕੁੜੀ ਦੀ ਸ਼ੋਸ਼ਾ ਤੇ ਨਹੀਂ
ਚੱਲ ਕਿਸੇ ਥੜੇ ਤੇ ਬਹਿ ਕੇ ਪੀਂਦੇ ਆਂਂ
ਆਪਣੇ ਸੱਚ ਜੀਂਦੇ ਆਂਂ