ਲਾਇਆ ਈ ਕੇ ਟਨਗਸਾਰ ਓ ਰੱਬਾ

ਲਾਇਆ ਈ ਕੇ ਟਨਗਸਾਰ ਓ ਰੱਬਾ
ਹੱਕੇ ਵਾਰੀ ਮਾਰ ਓ ਰੱਬਾ

ਥੱਕ ਗਏ ਆਂ ਬਸ਼ਕਾਰ ਓ ਰੱਬਾ
ਹੁਣ ਕਰ ਰਾਰ ਯਾ ਪਾਰ ਓ ਰੱਬਾ

ਟੁਰਸੀ ਕਦੋਂ ਕਤਾਰ ਓ ਰੱਬਾ
ਆਸੀ ਸਾੜ੍ਹੀ ਵਾਰ ਓ ਰੱਬਾ

ਰੋਜ਼ ਸਵੇਲੇ ਕਿਧਰ ਗਸ਼ਨੇ
ਇਹ ਕਾਂਗਾਂ ਨੇ ਡਾਰ ਓ ਰੱਬਾ

ਮੈਂ ਤੁਹਾਡੇ ਨਾਲ਼ ਦਿਲ ਨਾ ਲਾਣਾ
ਤੋੜ ਨਹੀਂ ਚੜ੍ਹਨੇ ਪਿਆਰ ਓ ਰੱਬਾ

ਲਿੱਸਿਆਂ ਫ਼ਸਲਾਂ ਨੀ ਰਾਖੀ ਕਰ
ਬਣ ਮਹਾੜੀ ਪਲਿਆਰ ਓ ਰੱਬਾ

ਹਿੱਕ ਸਾਹੇ ਨੀ ਕੀਮਤ ਸੁਣ ਕੇ
ਹੋ ਗਏ ਠ੍ਠੱਡੇ ਠਾਰ ਓ ਰੱਬਾ

ਦਿਲੇ ਨੀ ਚੁੱਪ ਛਿਪਾਣੇ ਤਾਈਂ
ਮਾਰਨੇ ਪਏ ਬੁਡਿਆਰ ਓ ਰੱਬਾ

ਮੁਹਾੜੇ ਦਿਲ ਵਿਚ ਮੁਹਾੜਾ ਹੱਜ ਏ
ਜਿਥੇ ਤੁਹਾਡਾ ਘਾਰ ਓ ਰੱਬਾ