ਰਾਤ ਮੇਰੀ ਜਮ ਪੁਲ ਹੈ

ਤੁਸੀਂ ਮੈਨੂੰ ਆਖਦੇ ਹੋ
ਜੇ ਮੇਰੀ ਹਰ ਦੂਜੀ ਨਜ਼ਮ ਰਾਤ ਦੇ ਜ਼ਿਕਰ ਤੂੰ ਕਿਉਂ ਸ਼ੁਰੂ ਹੁੰਦੀ ਹੈ
ਮੈਂ ਤੁਹਾਡੇ ਤੋਂ ਪੁੱਛਦਾ ਹਾਂ
ਤੁਸੀ ਹਨੇਰੀਆਂ ਕੋਲੋਂ ਕੀ ਰਿਸ਼ਵਤ ਲਈ ਹੋਈ ਹੈ?
ਯਾ ਕਿਸੇ ਤਾਰੇ ਦੇ ਕਾਨੇ ਹੋ
ਜੇ ਰਾਤ ਦੀ ਅੱਖ ਵਿਚ ਅੱਖ ਨਹੀਂ ਪਾ ਸਕਦੇ
ਮੈਂ ਰਾਤ ਨੂੰ ਤੁਹਾਡੇ ਡਰ ਨਲ਼ ਨਹੀਂ ਆਪਣੀ ਅੱਖ ਨਲ਼ ਵੇਖਦਾ ਹਾਂ
ਤੁਸੀ ਖ਼ੈਰਾਤੀ ਰੌਸ਼ਨੀ ਦੀਆਂ ਹਸਪਤਾਲਾਂ ਵਿਚ ਜਮੈ ਹੋਏ
ਰਾਤ ਨਾਲ਼ ਆਢਾ ਲਾਨ ਦਾ ਨਹੀਂ ਰਖਦਯੇ
ਇਹ ਕੰਮ ਮੇਰੇ ਤੇ ਰਹਿਣ ਦਿਓ
ਕਿਉਂ ਜੇ ਮੈਂ ਰਾਤ ਨੂੰ ਜਾਂਦਾ ਹਾਂ
ਰਾਤ ਮੇਰੀ ਜਮ ਪੁਲ ਹੈ
ਮੈਂ ਇਹਦੇ ਪੰਘੂੜੇ ਵਿਚੋਂ ਹੀ ਜੱਗ ਤੇ ਪਹਿਲੀ ਨਜ਼ਰ ਮਾਰੀ ਸੀ
ਤੇ ਚੰਨ ਨੇ ਮੈਨੂੰ ਆਪਣੀ ਉਂਗਲੀ ਫੜ ਇਕੇ

ਅਸਮਾਨ ਦੇ ਕਾਲੇ ਬਿੱਲੀਆਂ ਦੀ ਸੈਰ ਕਰਾਈ ਸੀ
ਤੇ ਤਾਰਿਆਂ ਦੇ ਜਗਨੋ ਫੜਨ ਦਾ ਵੱਲ ਦੱਸਿਆ ਸੀ
ਕੀ ਪਤਾ ਸੀ ਸਾਰੀ ਹਯਾਤੀ ਫ਼ਿਰ ਇਹ ਤਾਰੇ
ਮੈਨੂੰ ਗਿਣਨੇ ਪੈਣਗੇ
ਭਾਵੇਂ ਮੇਰੀ ਅੱਖ ਵਿਚ ਹੋਣ ਯਾ ਅਸਮਾਨ ਤੇ
ਸੋ ਮੈਂ ਰਾਤ ਦੇ ਦੁੱਖ ਤੋਂ ਹੀ
ਲਫ਼ਜ਼ਾਂ ਵਿਚ ਲਾਟਾਂ ਭਰਨੀਆਂ ਸਖੀਆਂ ਨੇਂ
ਤੁਸੀਂ ਚੁੱਪ ਕਰਕੇ ਮੇਰਾ ਚਾਨਣ ਚੁਗਦੇ ਰਹੋ
ਯਾ ਕੋਈ ਹੋਰ ਕਬੂਤਰਬਾਜ਼ ਲੱਭ ਲਵੋ
ਤੁਸੀਂ ਭਾਵੇਂ ਰਾਤ ਦੇ ਦਸਤਰ ਖ਼ੁਆਨ ਤੇ ਬਹਿ ਕੇ
ਹਨੇਰੇ ਦੀਆਂ ਰੋਟੀਆਂ ਤੋੜਦੇ ਰਹੋ
ਮੈਨੂੰ ਸੂਰਜ ਵੱਲੋਂ
ਸੁਬ੍ਹਾ ਇਕੱਠੀਆਂ ਬਹਿ ਕੇ ਨਾਸ਼ਤਾ ਕਰਨ ਦੀ ਦਾਅਵਤ ਮਿਲੀ ਹੈ
ਹੁਣ ਰਾਤ ਦਾ ਅੰਨ ਪਾਣੀ ਮੇਰੇ ਤੇ ਹਰਾਮ ਹੈ
ਮੇਰੇ ਦਿਲ ਵਿਚ ਇਕ ਦੀਵੇ ਦੀ ਲੌ ਦਾ ਸੁਫ਼ਨਾ
ਮੇਰੀਆਂ ਅੱਖੀਆਂ ਦਾ ਊੜਾਨਾ ਬਿੱਛੂਨਾ ਹੈ
ਤੁਸੀਂ ਰਾਤ ਗੁਜ਼ਾਰ ਦੇ ਹੋ
ਪਰ ਮੈਂ ਰਾਤ ਹੰਢਾਉਂਦਾ ਹਾਂ
ਹੱਡਾਂ ਵਿਚ ਹੰਢਿਆ ਹੋਇਆ ਵੇਲ਼ਾ ਹੀ ਜੁੱਸੇ ਦੀ ਰੱਤ ਬਣਦਾ ਹੈ

ਸੁਫ਼ਨੇ ਦੀਆਂ ਕੰਧਾਂ ਲਈ ਛੱਤ ਬਣਦਾ ਹੈ
ਜਿਸ ਵੇਲੇ ਆਖ਼ਰੀ ਤਾਰਾ ਵੇਖ ਕੇ, ਹਨੇਰੇ ਨੂੰ ਪਵੇ ਗੈਯ
ਤੇ ਇਨਕਲਾਬ ਦਾ ਪਹਿਲਾ ਜਲੂਸ ਨਿਕਲੇਗਾ
ਜੇ ਮੇਰੇ ਅੱਖਰ ਇਸ ਜਲੂਸ ਦਾ ਸਭ ਤੋਂ ਉੱਚਾ ਝੰਡਾ ਨਾ ਬਣੇ
ਤੇ ਤੁਸੀਂ ਕਿਸੇ ਮਜ਼ਦੂਰ ਦਾ ਹਥੌੜਾ ਲੈ ਕੇ
ਮੇਰੀ ਸੋਚ ਦਾ ਸਿਰ ਕੁਚਲ ਦੇਣਾ
ਤੇ ਕਿਰਨਾਂ ਦੀ ਦਾਤਰੀ ਲੈ ਕੇ
ਮੇਰੀ ਜਿਭ ਕੱਟ ਦੇਣਾ