–
ਅਲੀ ਅਰਮਾਨ ਪੰਜਾਬੀ ਜ਼ਬਾਨ ਦੇ ਸ਼ਾਇਰ ਨੇਂ ਜਿਹਨਾਂ ਮਰਕਜ਼ੀ ਲਹਿਜੇ ਦੇ ਨਾਲ਼ ਨਾਲ਼ ਪੋਠੋਹਾਰੀ ਲਹਿਜੇ ਦਾ ਮਠੜਾ ਰਸ ਵੀ ਆਪਣੀ ਸ਼ਾਇਰੀ ਵਿਚ ਘੋਲਿਆ ਏ। ਆਪ ਦੀ ਪੰਜਾਬੀ ਸ਼ਾਇਰੀ ਦੀ ਲਿਖਤ "ਮਿੱਟੀ ਦੀ ਬੁੱਕਲ" 2009ਈ. ਵਿਚ ਛਾਪੇ ਚੜ੍ਹੀ ਜਿਹਨੂੰ ਮਸਊਦ ਖੱਦਰ ਪੋਸ਼ ਟਰੱਸਟ ਵੱਲੋਂ ਐਵਾਰਡ ਨਾਲ਼ ਵੀ ਨਿਵਾਇਆ ਗਿਆ।