ਦ ਦਿਲੇ ਦਾ ਮਹਿਰਮ ਰਾਂਝਾ
ਦ ਦਿਲੇ ਦਾ ਮਹਿਰਮ ਰਾਂਝਾ, ਕਿਹਨੂੰ ਮੈਂ ਕੂਕ ਸੁਣਾ ਵਿੰਨ੍ਹ ਐਂ
ਆ ਲਬਾਂ ਉਤੇ ਜਿੰਦ ਖਲੋਤੀ, ਆਓ ਪਿਆਰਿਆ ਜੇ ਆਉਣਾ ਜੇ
ਉਮਰ ਦਹਾਨੀ ਕਾਂਗ ਉਡੀਨਦਿਆਂ, ਓੜਕ ਫੀੜਾ ਪਾਵਣਾ ਐਂ
ਹੈਦਰ ਜੇ ਸਨੀਹੋੜਾ ਮੈਂਡਾ ਜੋ, ਸੋਹਣਾ ਮੁੱਖ ਵਖਾਵਨਾ ਐਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ
Reference: Kuliyat e Ali Haider; Academy Adbiyat