ਵ ਵਡਿਆਈ ਅਸਾਨੂੰ ਹੋਵੇ

ਵ ਵਡਿਆਈ ਅਸਾਨੂੰ ਹੋਵੇ, ਜੇ ਆਂਗਣ ਫੇਰਾ ਪਾਈਂ ਮੀਆਂ
ਮੋਨਹਾ ਮਹਿਤਾਬ ਸਹਾਰਾ ਮੈਨੂੰ, ਜੇ ਇਕ ਵਾਰ ਦਖਲਾਈਂ ਮੀਆਂ
ਅਪਣਾ ਕੁਲ ਸੰਭਾਲ਼ ਪਿਆਰਿਆ, ਤੂੰ ਸਾਈਂ ਦੇ ਨਾਮ ਬਚਾਈਂ ਮੀਆਂ
ਹੈਦਰ ਯਾਰ ਪਿਆਰੇ ਤਾਈਂ, ਮੈਨੂੰ ਆਨ ਮਿਲਾਈਂ ਮੀਆਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )