ਸ ਸਬਰ ਨਾਹੀਂ ਕੋਈ ਜ਼ਹਿਰ ਦੀ ਬੂਟੀ
ਸ ਸਬਰ ਨਾਹੀਂ ਕੋਈ ਜ਼ਹਿਰ ਦੀ ਬੂਟੀ, ਮਲ ਮਿਲ ਅਸਾਂ ਪਿਓਨੀ ਐਂ
ਅਸਾਂ ਰਜ਼ਾ ਤੁਸਾਡੜੀ ਮਨੀ, ਥੀਵੇ ਪਿਆ ਜੋ ਥੀਵਨੀ ਐਂ
ਸੂਜ਼ਨ ਪਲਕ ਨਿਗਾਹ ਦੇ ਧਾਗੇ, ਜ਼ਖ਼ਮ ਅਸਾਡ ੜੇ ਸੇਵਨਿ ਐਂ
ਹੈਦਰ ਜਿੰਦ ਪਿਆਰੇ ਉਤੋਂ, ਮੈਂ ਸਦ ਕੁੜੇ ਕਰ ਦੀਵਨੀ ਐਂ
Reference: Kuliyat e Ali Haider; Academy Adbiyat