ਸ਼ ਸ਼ਰਾਬ ਦੇ ਮਸਤ ਰਹਿਣ ਕੀ

ਸ਼ ਸ਼ਰਾਬ ਦੇ ਮਸਤ ਰਹਿਣ ਕੀ, ਨੈਣ ਤੈਂਡੇ ਮਤਵਾਲੜੇ ਨੀ
ਸੁਰਖ਼ ਸਿਆਹ ਸਫ਼ੈਦ ਦੋ ਬਿਤਾ ਲੜੇ, ਬਾਝ ਕੱਜਲ ਐਵੇਂ ਕਾਲੜੇ ਨੀ
ਨਾਲ਼ ਨਿਗਾਹ ਦੇ ਮਸਤ ਕਰਨ ਕੀ, ਚੀਨੀ ਦੇ ਰੰਗ ਪਿਆ ਲੜੇ ਨੀ
ਹੈਦਰ ਛਕ ਛਕ ਤੀਰ ਚਲੀਨਦੇ, ਕੀ ਜ਼ਾਲਮ ਮਾਰਨ ਵਾਲੜੇ ਨੀ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )