ਨ ਨਿਗਾਹ ਇਨਾਇਤ ਕਰਨੀ
ਨ ਨਿਗਾਹ ਇਨਾਇਤ ਕਰਨੀ, ਹਿੱਕ ਵਾਰ ਮੈਨੂੰ ਮੁੜ ਭਾਲ਼ਨਾ ਐਂ
ਸਿਕ ਸਕੀਨਦੀ ਤੇ ਮਿਹਰ ਕਰੀਂ, ਹਿੱਕ ਵਾਰ ਤਾਂ ਮੁੱਖ ਵਿਖਾਲਨਾ ਐਂ
ਮੈਂਡੇ ਕੀਤੜੇ ਵੱਲ ਨਾ ਵੇਖੀਂ ਤੂੰ ਅਪਣਾ ਫ਼ਜ਼ਲ ਸਮਹਾਲਨਾ ਐਂ
ਹੈਦਰ ਦੀਆਂ ਤਕਸੀਰਾਂ ਦਾ, ਨਾਮਾ ਨਾਲ਼ ਇਨਾਇਤ ਡਾਲਣਾ ਐਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ
Reference: Kuliyat e Ali Haider; Academy Adbiyat