ਮ ਮਿਸਾਲ ਮੁਹੰਮਦ ਅੱਗੇ

ਮ ਮਿਸਾਲ ਮੁਹੰਮਦ ਅੱਗੇ, ਮੈਂ ਬਾਂਹਾਂ ਬੰਨ੍ਹ ਖਲੋਤੀ ਰਿਹਾਂ
ਯਾਰੱਬ ਸਿਲਕ ਮੁਹੰਮਦ ਦੇ ਵਿਚ, ਲਾਲਾਂ ਦੇ ਵਾਂਗ ਪ੍ਰੋਤੀ ਰਿਹਾਂ
ਸੇ ਸਿੰਗਾਰ ਤੇ ਸੋਹੜੇ ਬਾਣੇ, ਇਸ ਦਰਬਾਰ ਜੋ ਬੋਤੀ ਰਿਹਾਂ
ਇਸ ਦਰਬਾਰ ਕਿਨੂੰ ਕਿਉਂ ਹੈਦਰ, ਬਾਝ ਜਵਾਹਰ ਮੋਤੀ ਰਿਹਾਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )