ਬਦੀ ਖ਼ੁਦਾ ਅਸਾਡੜਾ ਭੀ ਹੈ ਜੇ
ਬਦੀ ਖ਼ੁਦਾ ਅਸਾਡੜਾ ਭੀ ਹੈ ਜੇ, ਲੋਕ ਖੇੜਿਆਂ ਦੀ ਧੀੜ ਕਰੇ
ਕਾਜ਼ੀ ਮੈਂ ਵੇਖਾਂ ਜੇ ਵੇਖ ਕਿਤਾਬਾਂ, ਆਦਮ ਕਿਆ ਤਦਬੀਰ ਕਰੇ
ਹੀਰ ਤੇ ਰਾਂਝੇ ਦਾ ਹਿੱਕ ਵਜੂਦ, ਕਿਉਂਕਰ ਕੋਈ ਦੋ ਚੀਰ ਕਰੇ
ਹੈਦਰ ਮਾਂ ਨੂੰ ਮਾਣ ਹੈ ਖੇੜਿਆਂ ਦਾ, ਅਤੇ ਰੱਬ ਦਾ ਆਸਰਾ ਹੀਰ ਕਰੇ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ
Reference: Kuliyat e Ali Haider; Academy Adbiyat