ਫ਼ ਫ਼ਾਲਾਂ ਪਵਾਨਦੜੀ ਨਿੱਤ ਫਿਰਾਂ

ਫ਼ ਫ਼ਾਲਾਂ ਪਵਾਨਦੜੀ ਨਿੱਤ ਫਿਰਾਂ, ਪਈ ਤੀਨਡੜਾ ਰਾਹ ਤੱਕੀਨੀ ਆਂ ਮੈਂ
ਅੱਖ ਫੜਕੇ ਤਣ ਜਿੰਦ ਪਵੇ, ਕਾਉਂ ਕੋਠਿਆਂ ਅਤੇ ਅੱਡੀਨੀ ਆਂ ਮੈਂ
ਚਰਖ਼ਾ ਘੂਕੇ ਤੇ ਮਾਹਲ ਬੋਲੀਂਦੀ, ਸੁਣ ਸੁਣ ਜੀਵ ਧੂਰੀਨੀ ਆਂ ਮੈਂ
ਅਲੀ ਹੈਦਰ ਆਖੀਂ ਢੋਲਣ ਨੂੰ, ਕਈ ਕਰ ਕਰ ਹੀਲੜੇ ਜੀਨੀ ਆਂ ਮੈਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )