ਈ ਯਾਰ ਪਿਆਰੇ ਨੂੰ ਨਿੱਤ ਸਦੀਨੀ ਆਂ

See this page in :  

ਈ ਯਾਰ ਪਿਆਰੇ ਨੂੰ ਨਿੱਤ ਸਦੀਨੀ ਆਂ, ਯਾ ਰੱਬ ਨਿੱਤ ਕੂਕੇਂਦੀ ਆਂ ਮੈਂ
ਯਾਰੱਬ ਯਾਰੱਬ ਨਿੱਤ ਕਰੇਨਿ ਆਂ, ਪੈਰਾਂ ਨੂੰ ਨਿੱਤ ਸਦੀਨੀ ਆਂ ਮੈਂ
ਯਾਰੱਬ ਆਨ ਮਿਲਾਓ ਪਿਆਰੇ ਨੂੰ, ਤਾਂ ਦਮ ਕੋਈ ਜੀਨੀ ਆਂ ਮੈਂ
ਹੈਦਰ ਆਨ ਮਿਲਾਈਂ ਢੋਲਣ ਨੂੰ, ਕਈ ਕਰ ਕਰ ਹੀਲੜੇ ਜੀਨੀ ਆਂ ਮੈਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

Reference: Kuliyat e Ali Haider; Academy Adbiyat

ਅਲੀ ਹੈਦਰ ਦੀ ਹੋਰ ਕਵਿਤਾ