ਕ ਕਦੀ ਤੇ ਮੈਂਡਾ ਭੀ ਆਹਿਓਂ

ਕ ਕਦੀ ਤੇ ਮੈਂਡਾ ਭੀ ਆਹਿਓਂ, ਹਨ ਕਿਉਂ ਪਿਆਰਿਆ ਨੱਸਣਾ ਐਂ
ਜੇ ਵਿੱਤ ਹਾਲ ਨਾ ਪੁੱਛੇਂ ਮੈਂਡਾ, ਤਾਂ ਮੈਂਡੇ ਕਿਉਂ ਹੱਸਣਾ ਐਂ
ਨਿੱਤ ਗਲੀਆਂ ਨੂੰ ਮਿਲ ਖਲੋਵੀਂ, ਨਿੱਤ ਵਿਹੜੇ ਵਿਚ ਦੱਸਣਾ ਐਂ
ਹੈਦਰ ਆਖ ਵਫ਼ਾ ਕਰ ਢੋਲਣ, ਕਿਉਂ ਦਿਲ ਮੈਂਡਾ ਖੁਸਨਾ ਐਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )