ਅਲਫ਼ ਇਥੇ ਓਥੇ ਅਸਾਂ ਆਸ ਤੈਂਡੀ

ਅਲਫ਼ ਇਥੇ ਓਥੇ ਅਸਾਂ ਆਸ ਤੈਂਡੀ, ਅਤੇ ਆਸਰਾ ਤੀਨਡੜੇ ਜ਼ੋਰ ਦਾ ਈ
ਮਹੀਂ ਸਭ ਹਵਾ ਲੜੇ ਤੀਨਡੜੇ ਨੀ, ਅਸਾਂ ਖ਼ੌਫ਼ ਨਾ ਖੰਡ ੜੇ ਚੋਰ ਦਾ ਈ
ਤੂੰ ਹੈਂ ਸਵਾਲ ਜਵਾਬ ਸਭੁ ਸਾਨੂੰ ਹੋਲ ਨਾ ਉਖੜੀ ਗੋਰ ਦਾ ਈ
ਅਲੀ ਹੈਦਰ ਨੂੰ ਸਿਕ ਤੀਨਡੜੀ ਏ, ਤੈਂਡੇ ਬਾਝ ਨਾ ਸਾਇਲ ਹੋਰ ਦਾ ਈ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

Reference: Kuliyat e Ali Haider; Academy Adbiyat

See this page in  Roman  or  شاہ مُکھی

ਅਲੀ ਹੈਦਰ ਦੀ ਹੋਰ ਕਵਿਤਾ