ਜ਼ ਜ਼ਲਾਲਤ ਕੁਫ਼ਰ ਕਿਨੂੰ

ਜ਼ ਜ਼ਲਾਲਤ ਕੁਫ਼ਰ ਕਿਨੂੰ, ਮੈਂ ਸਾਥ ਨਬੀ ਦੇ ਆ ਪਈ
ਕਾਫ਼ਰ ਨਫ਼ਸ ਸ਼ੈਤਾਨ ਦੇ ਅਤੇ, ਫ਼ੌਜ ਨਬੀ ਦੀ ਧਾ ਪਈ
ਨਾਅਤ ਨਬੀ ਰਸੂਲ ਦੀ ਮੈਨੂੰ, ਸ਼ੁਕਰ ਵਾਂਗ ਰਸ ਆ ਪਈ
ਹੈਦਰ ਦੇ ਸਿਰ ਫ਼ਜ਼ਲ ਆਲਾ, ਤੇ ਦੁਸ਼ਮਣ ਦਿਲ ਬੁਲਾ ਪਈ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )