ਜ ਜਮਾਲ ਤੁਸਾਡੜੇ ਦੀ ਮੈਨੂੰ

ਜ ਜਮਾਲ ਤੁਸਾਡੜੇ ਦੀ ਮੈਨੂੰ, ਸਿਕ ਸੀਨੇ ਵਿਚ ਅੜਕ ਲੱਗੀ
ਅਰਕ ਕਹੇ ਕਾਈ ਭਾਹ ਤੁਰ ਖੜੀ, ਸੀਨੇ ਦੇ ਵਿਚ ਭੜਕ ਲੱਗੀ
ਲਾਟ ਚਿਰਾਗ਼ ਤੁਸਾਡੇ ਦੀ ਮੈਨੂੰ, ਬਿਜਲੀ ਦੇ ਵਾਂਗ ਕੜਕ ਲੱਗੀ
ਹੈਦਰ ਤੋਪ ਬਿਰਹੋਂ ਦੀ ਛੁੱਟੀ ਆ, ਅਚਨਚੇਤ ਤਿੜਕ ਲੱਗੀ
ਅਲਫ਼ ਇੰਨ ਬਣ, ਇੰਨ ਬਿਨ ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )