ਜ਼ ਜ਼ਹੂਰ ਕੀਤਾ ਤੈਂਡੀ ਖ਼ੂਬੀ

ਜ਼ ਜ਼ਹੂਰ ਕੀਤਾ ਤੈਂਡੀ ਖ਼ੂਬੀ, ਬਾਗ਼ ਚਮਨ ਸਭ ਆਰ ਸਿਆਂ
ਗੱਲ ਗਲ ਰੰਗ ਬਹਾਰ ਗੁਲਿਸਤਾਨ, ਸਰੂ ਸੁਖ਼ਨ ਸਭ ਆਰ ਸਿਆਂ
ਮੋਨਹਾ ਮਹਿਤਾਬ ਤੇ ਸਨਬਲ ਜ਼ੁਲਫ਼ਾਂ, ਸੇਮ ਬਦਨ ਸਭ ਆਰ ਸਿਆਂ
ਹੈਦਰ ਕੌਣ ਜੋ ਹੈਰਤ ਅੰਦਰ, ਵੇਖ ਸੱਜਣ ਸਭ ਆਰ ਸਿਆਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )