ਜ਼ ਜ਼ਿਕਰ ਤੁਸਾਡੜਾ ਮਿਠਰਾ ਏ

ਜ਼ ਜ਼ਿਕਰ ਤੁਸਾਡੜਾ ਮਿਠਰਾ ਏ, ਮੈਨੂੰ ਸ਼ੁਕਰ ਕੰਦ ਬਨਾਤ ਕਿਨੂੰ
ਗਾਹਲ ਮੱਠਰੀ ਮੱਠਰੀ ਢੋਲਣ ਦੀ, ਮੈਨੂੰ ਮਿੱਠੜੀ ਆਬ ਹਯਾਤ ਕਿਨੂੰ
ਸਿਆਂ ਦੇ ਵਿਚ ਸੁਹਾਗਣ ਥੀਵਾਂ, ਜੇ ਕਰਮ ਕਰੀਂ ਇਕ ਰਾਤ ਕਿਨੂੰ
ਹੈਦਰ ਨੂੰ ਜੇ ਚਾ ਨਵਾਜ਼ੀਂ, ਤਾਂ ਦੂਰ ਨਹੀਂ ਤੈਂਡੀ ਜ਼ਾਤ ਕਿਨੂੰ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )