ਤ ਤਰ੍ਹਾਂ ਤੁਸਾਡੜੀ ਖ਼ੂਬੀ ਦੀ

ਤ ਤਰ੍ਹਾਂ ਤੁਸਾਡੜੀ ਖ਼ੂਬੀ ਦੀ, ਮੂਲ ਸ਼ਰ੍ਹਾ ਨਾ ਕੀਤੜੀ ਦੀਨਦੜੀ ਜੀਵ
ਵੇਖ ਹਾਸ਼ੀਆ ਖ਼ਤ ਤੁਸਾਡੜੇ ਦਾ, ਆ ਕੇ ਦਰਸ ਤਬੀਅਤ ਕੀਨਦੜੀ ਜੀਵ
ਸਭ ਬਹਿਸ ਦਲਾਇਲ ਦੌਰ ਤਸਲਸੁਲ, ਮਸਲਾ ਜ਼ੁਲਫ਼ ਸੀਨਦੜੀ ਜੀਵ
ਹੈਦਰ ਮੁੱਲਾਂ ਤੇ ਫ਼ਾਜ਼ਲ ਕਾਜ਼ੀ ਨੂੰ, ਹੈਰਤ ਹਰਫ਼ ਪੜ੍ਹੀਨਦੜੀ ਜੀਵ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )