ਅ ਇਨਾਇਤ ਰਬੇ ਦੀ ਹੋਵੇ

ਅ ਇਨਾਇਤ ਰਬੇ ਦੀ ਹੋਵੇ, ਐਂਵੇਂ ਈ ਫ਼ਜ਼ਲ ਕਰੇਂਦਾ ਚਾ
ਤਖ਼ਤ ਹਜ਼ਾਰੇ ਤੂੰ ਰਾਂਝਣ ਸੱਦ ਕੇ, ਹੀਰ ਸਿਆਲ਼ ਮਲੀਂਦਾ ਚਾ
ਇਸ਼ਕ ਅਸਾਡੇ ਦੇ ਛੇੜਨ ਕਾਰਨ, ਮਹੀਂ ਦੇ ਨਾਲ਼ ਛੜੀਨਦਾ ਚਾ
ਵਾਹਵਾ ਕੰਮ ਅੱਲ੍ਹਾ ਦੇ ਹੈਦਰ, ਆਪੇ ਜੋੜ ਜੋੜੀਂਦਾ ਚਾ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )