ਹ ਹੋ ਅੱਲ੍ਹਾ ਤਾਂ ਉਹੋ ਹੀ ਏ

ਹ ਹੋ ਅੱਲ੍ਹਾ ਤਾਂ ਉਹੋ ਹੀ ਏ, ਜੋ ਹਰ ਕੋਈ ਜ਼ਿਕਰ ਕਰੇਂਦਾ ਮੀਆਂ
ਵੇਖ ਵੇਖਾਂ ਦਮ ਦਮ ਦੇ ਵਿਚ, ਹੋ ਹੋ ਤੇ ਪਿਆ ਸੁਣੀਂਦਾ ਮੀਆਂ
ਅਰਜ਼ ਫ਼ਲਕ ਤੇ ਚੰਨ ਸੂਰਜ, ਵਿਚ ਹੋ ਹੋਦਾ ਨਕਸ਼ ਦਸੀਂਦਾ ਮੀਆਂ
ਹੈਦਰ ਇਸਮ ਜੋ ਆਜ਼ਮ ਆਲਾ, ਸੋ ਈਹਾ ਹੋ ਅੱਖੀਂ ਦਾ ਮੀਆਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )