ਜ਼ ਜ਼ਾਰੀਆਂ ਕਰ ਕਰ ਥੱਕ ਰਹੀ

ਜ਼ ਜ਼ਾਰੀਆਂ ਕਰ ਕਰ ਥੱਕ ਰਹੀ, ਹੁਣ ਮੈਂ ਭੀ ਤੇ ਨਾਜ਼ ਕਰੇਨਿਆਂ ਨੀ
ਕਾਲੜਾ ਨਾਂਗ ਖ਼ਜ਼ਾਨੜੇ ਤੇ ਹੁਣ, ਮੈਂ ਤੇ ਭੀ ਜ਼ੁਲਫ਼ ਖਲੀਨਿਆਂ ਨੀ
ਬਿਜਲੀ ਦੇ ਰੰਗ ਨਾਜ਼ ਕਿਨੂੰ, ਹੁਣ ਮਿੱਥੇ ਤੇ ਵੱਲ ਪਵੀਨਿਆਂ ਨੀ
ਹੈਦਰ ਭੀ ਇਹ ਤਮਾਸ਼ੜਾ ਦੇਖੇ, ਕਿਉਂਕਰ ਯਾਰ ਛੀਕੀਨਿਆਂ ਨੀ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )