ਸ ਸਿਰਾ ਜਿਨੂੰ ਸਭੁ

ਸ ਸਿਰਾ ਜਿਨੂੰ ਸਭੁ, ਇਕ ਰਾਤ ਗੁਜ਼ਾਰੀ ਤੇ ਅੱਠ ਚਲੇ
ਇਹ ਸਾਹ ਦਮਾ ਮੜ੍ਹ ਕੂਚ ਦਾ ਈ, ਇਕ ਰੰਗ ਪਈ ਲੱਦ ਅੱਠ ਚਲੇ
ਇਹ ਟਲੜਿਆਂ ਜ਼ੰਗਾਰ ਪਈਆਂ ਸਨ, ਗਨਢੜੀਆਂ ਬੰਨ੍ਹ ਰੁਠ ਚਲੇ
ਇਕ ਤਿਖੜੇ ਤੇ ਇਕ ਮਿਠੜੇ ਸਾਥੀ, ਹੈਦਰ ਸਾਥੀਂ ਫੁੱਟ ਚਲੇ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )