ਤ ਤਾਰਿਆਂ ਲਾਰਿਆਂ ਤੀਂਡੀਆਂ ਨੇ

ਤ ਤਾਰਿਆਂ ਲਾਰਿਆਂ ਤੀਂਡੀਆਂ ਨੇ, ਮੈਨੂੰ ਲਾਰਿਆਂ ਕਾਰਿਆਂ ਮਾਰੀਆਂ ਨੀ
ਹੀਰ ਜਿਹੀਆਂ ਸੇ ਗੋਲੀਆਂ ਘੋਲੀਆਂ ਨੇਂ, ਸਦਕੇ ਕੀਤੀਆਂ ਤੇ ਤੇਥੋਂ ਵਾਰੀਆਂ ਨੀ
ਚੌਪੜ ਮਾਰ ਤਰੋੜਨ ਪਾਸੇ, ਦਿੱਤੀਆਂ ਹੱਡੀਆਂ ਸਾਰੀਆਂ ਨੀ
ਹੈਦਰ ਕੌਣ ਖਿਲਾਰੀਆਂ ਤੇਥੋਂ, ਅਸਾਂ ਜਿਤਨੀਆਂ ਬਾਜ਼ੀਆਂ ਹਾਰੀਆਂ ਨੀ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )