ਆਖ਼ਰੀ ਖ਼ਤਬੇ ਵਿਚ ਪਰੋਈ ਤੋਂ ਹਕੁਮਤ ਦੀ ਮਾਲਾ
ਸਬਕ ਪੜ੍ਹਾਇਆ ਉਮੱਤ ਨੂੰ ਤੋਂ ਜਿਹੜਾ ਸਭ ਤੋਂ ਬਾਲਾ

ਆਲਮ ਦੇ ਵਿਚ ਤੋਂ ਏ ਸਜਾਈ ਹਰਫ਼ਾਂ ਦੀ ਫੁਲਕਾਰੀ
ਤੇਰੇ ਫ਼ਾਜ਼ਲ ਅੱਖਰਾਂ ਦੇ ਵਿੱਚ ਇਲਮਾਂ ਦੀ ਸ਼ਾਹ ਕਾਰੀ

ਵੇਖ ਤੂੰ ਸਾਈਆਂ ਉੱਮਤ ਤੇਰੀ ਟੋਟੇ ਟੋਟੇ ਹੋਈ
ਜਿਨ੍ਹਾਂ ਨਫ਼ਰਤ ਬੀਜੀ ਇਹ ਉਹ ਦੋਸ਼ ਨਾ ਝੱਲਣ ਕੋਈ

ਤੂੰ ਏ ਸਿਖਾਇਆ ਦੁਨੀਆ ਨੂੰ ਹਰ ਤੌਰ ਸ਼ਰਾਫ਼ਤ ਵਾਲਾ
ਫ਼ਰਕ ਨਾ ਰੱਖਿਆ ਕੋਈ ਕਿਸੇ ਵਿਚ ਕੀ ਗੋਰਾ ਕੀ ਕਾਲ਼ਾ

ਉੱਚੇ ਨੀਵੇਂ ਛੋਟੇ ਵੱਡੇ ਆਪਣੇ ਕੋਲ਼ ਬਿਠਾਏ
ਬੰਦੇ ਨੂੰ ਤੋਂ ਅਜ਼ਮਤ ਬਖ਼ਸ਼ੀ ਬਦੋ ਸ਼ੇਖ਼ ਬਣਾਏ

ਪੱਛਮ ਵਾਲੇ ਅੱਜ ਸਿਖਾਉਣ ਸਾਨੂੰ ਨਵੇਂ ਸਲੀਕੇ
ਕਲਜੁਗ ਵੇਖੋ ਪੱਛਮ ਸਿੱਖਿਆ ਸਾਥੋਂ ਤੌਰ ਤਰੀਕੇ

ਤੇਰੇ ਨਾਂ ਦੀ ਸ਼ਾਨ ਮੁਹੰਮਦ ਵੇਖਾਂ ਤੇ ਇਹ ਲੱਗੇ
ਨਿਸਬਤ ਤੇਰੇ ਨਾਲ਼ ਜੇ ਰੱਖਣ ਫ਼ਰ ਮੰਦੇ ਵੀ ਚੰਗੇ

ਆਪਣੇ ਕੀਤੇ ਅੱਗੇ ਆਏ ਕੀ ਇਮਾਂਨ
ਪੱਲੂ ਫੜੇ ਯਾਰ ਨਬੀ ਦਾ ਫ਼ਿਰ ਵੇਖੀਂ ਤੂੰ ਸ਼ਾਨ

ਹਵਾਲਾ: ਮੁੱਕਰ ਗਈਆਂ ਨੇਂ ਛਾਂਵਾਂ, ਅਲਰਜ਼ਾਕ ਪਬਲੀਕੇਸ਼ਨਜ਼ ਲਾਹੌਰ; ਸਫ਼ਾ 19 ( ਹਵਾਲਾ ਵੇਖੋ )