ਅੱਜ ਗੁੰਦਾਈਆਂ ਨੇ ਮੈਂ ਮੈਂਡਿਆਂ

See this page in :  

ਅੱਜ ਗੁੰਦਾਈਆਂ ਨੇ ਮੈਂ ਮੈਂਡੀਆਂ
ਸੂਹਾ ਤੇ ਸਾਵਾ ਮੇਰਾ ਦੇਸ ਨੀ
ਅੱਖਾਂ ਨੇ ਦੋਵੇਂ ਅੱਜ ਡੁਲ ਪਈਆਂ
ਨੀ ਮੈਂ ਚਲੀ ਬਿਗਾਨੇ ਦੇਸ ਨੀ

ਲਾਵੀਂ ਤੇ ਲਾਵੀਂ ਨੀ ਕਲੇਜੇ ਦੇ ਨਾਲ਼ ਮਾਏ
ਦੱਸੀਂ ਤੇ ਦੱਸੀਂ ਇਕ ਬਾਤ ਨੀ
ਬਾਤਾਂ ਤੇ ਲੰਮੀਆਂ ਨੀ ਧੀਆਂ ਕਿਵੇਂ ਜੰਮੀਆਂ ਨੀ
ਅੱਜ ਵਿਛੋੜੇ ਵਾਲੀ ਰਾਤ ਨੀ

ਰੱਖੀਂ ਨੀ ਰੱਖੀਂ ਸਾਨੂੰ ਅੱਜ ਦੀ ਰਾਤ ਮਾਏ
ਰੱਖੇ ਤੇ ਰੱਖੇ ਕਈ ਸਾਲ ਨੀ
ਪੰਛੀ ਨਿਮਾਣੇ ਅੱਜ ਉੱਡ ਚਲੇ ਮਾਏ
ਸਦਾ ਵੱਸਣ ਤੇਰੇ ਡਾਲ਼ ਨੀ

ਚਰਖ਼ੇ ਜੋ ਡਾਹੁਣੀ ਆਂ ਮੈਂ ਛੋਪੇ ਜੋ ਪਾਨੀ ਆਂ ਮੈਂ
ਪੜ੍ਹੀਆਂ ਵਾਲੇ ਮੇਰੇ ਖੇਸ ਨੀ
ਪੁੱਤਰਾਂ ਨੂੰ ਦਿੱਤੇ ਉੱਚੇ ਮਹਿਲ ਤੇ ਮਾੜੀਆਂ
ਧੀਆਂ ਨੂੰ ਦਿੱਤਾ ਪ੍ਰਦੇਸ ਨੀ

ਅੱਜ ਗੁੰਦਾਈਆਂ ਨੀਂ ਮੈਂ ਮੈਂਡੀਆਂ
ਸੂਹਾ ਤੇ ਸਾਵਾ ਮੇਰਾ ਦੇਸ ਨੀ
ਅੱਖਾਂ ਨੇ ਦੋਵੇਂ ਅੱਜ ਡੁਲ ਪਈਆਂ
ਨੀ ਮੈਂ ਚਲੀ ਬਿਗਾਨੇ ਦੇਸ ਨੀ

ਅੰਮ੍ਰਿਤਾ ਪ੍ਰੀਤਮ ਦੀ ਹੋਰ ਕਵਿਤਾ