ਹਿਜਰ ਦੀ ਇਸ ਰਾਤ ਵਿਚ

ਅੰਮ੍ਰਿਤਾ ਪ੍ਰੀਤਮ

ਹਿਜਰ ਦੀ ਇਸ ਰਾਤ ਵਿਚ
ਕੁੱਝ ਰੌਸ਼ਨੀ ਆਉਂਦੀ ਪਈ ਏ
ਕੇ ਫੇਰ ਬੱਤੀ ਯਾਦ ਦੀ
ਕੁਝ ਹੋਰ ਉੱਚੀ ਹੋ ਗਈ ਏ
ਇੱਕ ਹਾਦਸਾ ਇੱਕ ਜ਼ਖ਼ਮ ਤੇ
ਇੱਕ ਚੀਜ਼ ਦਲ ਦੇ ਕੋਲ਼ ਸੀ
ਰਾਤ ਨੂੰ ਇਹ ਤਾਰਿਆਂ ਦੀ
ਰਕਮ ਜ਼ਰਬਾਂ ਦੇ ਗਈ
ਇਸ਼ਕ ਦੀ ਮਹਿੰਦੀ ਇਸੀ
ਤਲੀਆਂ ਦੇ ਉਤੋਂ ਲਾ ਚੁੱਕੇ
ਵੇਖ ਤੇਰੇ ਜਿਕਰ ਦੀ
ਖ਼ੁਸ਼ਬੂ ਅਜੇ ਆਉਂਦੀ ਪਈ ਏ
ਰਲ ਗਈ ਸੀ ਏਸ ਵਿਚ
ਇੱਕ ਬੂੰਦ ਤੇਰੇ ਇਸ਼ਕ ਦੀ
ਏਸ ਲਈ ਮੈਂ ਉਮਰ ਦੀ
ਸਾਰੀ ਕੁ-ਏ-ਕੱਤਣ ਪੀ ਲਈ
ਇਸ਼ਕ ਦੀ ਮਹਿੰਦੀ ਇਸੀ
ਤਲੀਆਂ ਦੇ ਉਤੋਂ ਲਾ ਚੁੱਕੇ
ਵੇਖ ਤੇਰੇ ਜ਼ਿਕਰ ਦੀ
ਖ਼ੁਸ਼ਬੂ ਅਜੇ ਆਉਂਦੀ ਪਈ ਏ

Read this poem in Roman or شاہ مُکھی